ਅਕਾਲੀ ਆਗੂ ਸ੍ਰ. ਸੁਰਿੰਦਰ ਸਿੰਘ ਬੰਟੀ ਚੋਹਾਨ ਨੂੰ ਸਦਮਾਂ : ਛੋਟੇ ਭਰਾ ਮਨਜਿੰਦਰ ਸਿੰਘ ਸੋਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ – ਅੰਤਿਮ ਸਸਕਾਰ ਅੱਜ 

ਅਕਾਲੀ ਆਗੂਆਂ , ਧਾਰਮਿਕ, ਸਮਾਜਿਕ ਅਤੇ ਸਨਅਤੀ ਜਥੇਬੰਦੀਆਂ ਵੱਲੋਂ ਸਰਦਾਰ ਸੁਰਿੰਦਰ ਸਿੰਘ ਚੋਹਾਨ ਅਤੇ ਸਮੁਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ 

ਨਿਊਜ਼ ਪੰਜਾਬ

ਲੁਧਿਆਣਾ, 13 ਸਤੰਬਰ – ਅਕਾਲੀ ਆਗੂ ਸਰਦਾਰ ਸੁਰਿੰਦਰ ਸਿੰਘ ਬੰਟੀ ਚੋਹਾਨ  ਦੇ ਛੋਟੇ ਭਰਾ ਮਨਜਿੰਦਰ ਸਿੰਘ ਸੋਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਹਨ , ਉਨ੍ਹਾਂ ਨੂੰ ਅਚਾਨਕ ਹਾਰਟ ਅਟੈਕ ਆਉਣ ਤੇ ਹਸਪਤਾਲ ਲਿਜਾਇਆ ਗਿਆ,

ਬੀਤੀ ਸ਼ਾਮ ਉਹ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 13 ਸਤੰਬਰ 2025 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 3.30 ਵਜੇ ਮਾਡਲ ਟਾਊਨ ਐਕਸਟੈਂਸ਼ਨ ਸਮਸ਼ਾਨਘਾਟ ਵਿਖੇ ਹੋਵੇਗਾ।

ਮਨਜਿੰਦਰ ਸਿੰਘ ਸੋਨੀ ਦੇ ਅਚਾਨਕ ਅਕਾਲ ਚਲਾਣੇ ਤੇ ਅਕਾਲੀ ਆਗੂਆਂ , ਧਾਰਮਿਕ, ਸਮਾਜਿਕ ਅਤੇ ਸਨਅਤੀ ਜਥੇਬੰਦੀਆਂ ਵੱਲੋਂ ਸਰਦਾਰ ਸੁਰਿੰਦਰ ਸਿੰਘ ਚੋਹਾਨ ਅਤੇ ਸਮੁਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ