ਨਿਊਜ਼ ਪੰਜਾਬ
13 ਅਗਸਤ,2026
ਪੰਜਾਬ ਦੀ SIR ਪ੍ਰਕਿਰਿਆ ਤਹਿਤ ਡਰਾਫਟ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। ਵੋਟਰ ਆਪਣਾ ਨਾਮ ’ਤੇ ਜਾ ਕੇ ਆਸਾਨੀ ਨਾਲ ਚੈੱਕ ਕਰ ਸਕਦੇ ਹਨ। ਵੈੱਬਸਾਈਟ ’ਤੇ ਨੀਲੇ ਰੰਗ ਵਿੱਚ ਦਿੱਤੇ ਗਏ “SIR ASDD LIST” ਆਪਸ਼ਨ ਵਿੱਚ ਉਨ੍ਹਾਂ ਵੋਟਰਾਂ ਦੇ ਨਾਮ ਦਰਜ ਹਨ, ਜਿਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਇਸ ਦੇ ਉਲਟ, ਹਰੇ ਰੰਗ ਵਾਲੇ “DRAFT ROLL 2026” ਆਪਸ਼ਨ ਵਿੱਚ ਉਨ੍ਹਾਂ ਵੋਟਰਾਂ ਦੇ ਨਾਮ ਹਨ, ਜਿਨ੍ਹਾਂ ਦੀ ਜਾਣਕਾਰੀ ਸਹੀ ਪਾਈ ਗਈ ਹੈ ਅਤੇ ਜਿਨ੍ਹਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਹਨ। ਇਸ ਲਈ ਵੋਟਰ ਦੋਵੇਂ ਲਿਸਟਾਂ ਵਿੱਚ ਆਪਣਾ ਨਾਮ ਚੈੱਕ ਕਰਕੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਮੌਜੂਦ ਹੈ ਜਾਂ ਨਹੀਂ।
