MLA ਅਨਮੋਲ ਗਗਨ ਮਾਨ ਦੇ ਪਤੀ ਸ਼ਾਹਬਾਜ਼ ਸੋਹੀ ਨੂੰ ਕੋਰਟ ਤੋਂ ਵੱਡੀ ਰਾਹਤ, ਸਜ਼ਾ ‘ਤੇ ਲੱਗੀ ਰੋਕ

ਨਿਊਜ਼ ਪੰਜਾਬ

20 ਮਾਰਚ 2026

MLA ਅਨਮੋਲ ਗਗਨ ਮਾਨ ਦੇ ਪਤੀ ਨੂੰ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਬੀਤੇ ਦਿਨੀਂ ਡੇਰਾਬੱਸੀ ਅਦਾਲਤ ਨੇ ਚੈੱਕ ਬਾਊਂਸ ਮਾਮਲੇ ‘ਚ ਸ਼ਾਹਬਾਜ ਸਿੰਘ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਪਰ ਹੁਣ ਕੋਰਟ ਵੱਲੋਂ ਸ਼ਾਹਬਾਜ਼ ਸਿੰਘ ਸੋਹੀ ਦੀ ਸਜ਼ਾ ‘ਤੇ ਰੋਕ ਲਗਾਈ ਹੈ।

ਮੋਹਾਲੀ ਜ਼ਿਲ੍ਹਾ ਅਦਾਲਤ ਨੇ ਚੈੱਕ ਬਾਊਂਸ ਮਾਮਲੇ‘ਚ ਉਨ੍ਹਾਂ ਨੂੰ ਇਹ ਰਾਹਤ ਦਿੱਤੀ ਹੈ। ਸੋਹੀ ਦੇ ਵਕੀਲ ਵਿਕਰਮਜੀਤ ਸਿੰਘ ਵੱਲੋਂ ਸੈਸ਼ਨ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਤੇ ਹੁਣ ਉਨ੍ਹਾਂ ਦੀ ਅਪੀਲ ਮਨਜ਼ੂਰ ਕਰ ਲਈ ਗਈ।

ਸ਼ਿਕਾਇਤ ਮੁਤਾਬਕ ਸੋਹੀ ਤੇ ਉਸ ਦੇ ਸਾਥੀ ਇਕ ਬਿਲਡਰ ਫਾਰਮ ਵਿਚ ਰਾਜਪੁਰਾ ਪ੍ਰਾਜੈਕਟ ਤਹਿਤ ਸ਼ਿਕਾਇਤਕਰਤਾ ਵੱਲੋਂ ਪਲਾਟ ਦੇਣ ਦਾ ਵਾਅਦਾ ਕਰਕੇ ਨਿਵੇਸ਼ ਦੇਣ ਲਈ ਤਿਆਰ ਕੀਤਾ ਗਿਆ। ਸ਼ਿਕਾਇਤਕਰਤਾ ਨੇ 7 ਕਰੋੜ ਦਾ ਚੈੱਕ ਦੇ ਕੇ ਪੂਰਾ ਭੁਗਤਾਨ ਕਰ ਦਿੱਤਾ ਪਰ ਬਾਅਦ ਵਿਚ ਦੋਸ਼ੀਆਂ ਨੇ ਸੌਦਾ ਰੱਦ ਕਰ ਦਿੱਤਾ ਤੇ ਹੋਰ ਪੈਸੇ ਵੀ ਲਏ। ਬਹੁਤ ਦੇਰ ਤੱਕ ਇਸ ਮਾਮਲੇ ਦੀ ਸੁਣਵਾਈ ਚੱਲੀ ਤੇ ਹੁਣ ਕੋਰਟ ਵੱਲੋਂ ਸ਼ਾਹਬਾਜ ਸੋਨੀ ਨੂੰ ਰਾਹਤ ਦੇ ਦਿੱਤੀ ਗਈ ਹੈ।