ਲੁਧਿਆਣਾ ‘ਚ ਟਾਟਾ ਸਟੀਲ ਦਾ ₹3,200 ਕਰੋੜ ਦਾ ਗ੍ਰੀਨ ਸਟੀਲ ਪਲਾਂਟ ਸ਼ੁਰੂ, 2,500 ਨੂੰ ਰੁਜ਼ਗਾਰ

ਨਿਊਜ਼ ਪੰਜਾਬ

20 ਮਾਰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਟਾਟਾ ਸਟੀਲ ਦੇ ਅਤਿ-ਆਧੁਨਿਕ ਅਤੇ ਵਾਤਾਵਰਣ-ਅਨੁਕੂਲ ਗ੍ਰੀਨ ਸਟੀਲ ਪਲਾਂਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਜਿੱਥੇ ਛੋਟੇ ਵਪਾਰੀ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਸਭ ਲਈ ਸੁਰੱਖਿਅਤ ਅਤੇ ਮੌਕਿਆਂ ਭਰਿਆ ਮਾਹੌਲ ਹੈ। ₹3,200 ਕਰੋੜ ਦੀ ਲਾਗਤ ਨਾਲ ਤਿਆਰ ਇਹ ਪਲਾਂਟ ਸਿੱਧੇ ਤੌਰ ‘ਤੇ 2,500 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇਵੇਗਾ ਅਤੇ ਰਾਜ ਸਰਕਾਰ ਨੂੰ ਸਾਲਾਨਾ ₹200-300 ਕਰੋੜ ਦਾ ਮਾਲੀਆ ਪ੍ਰਦਾਨ ਕਰੇਗਾ। 115 ਏਕੜ ‘ਚ ਫੈਲੇ ਇਸ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ 0.75 ਮਿਲੀਅਨ ਟਨ ਹੋਵੇਗੀ, ਜਿੱਥੇ ਮੁੱਖ ਤੌਰ ‘ਤੇ TMT ਬਾਰ ਸਮੇਤ ਹੋਰ ਸਟੀਲ ਉਤਪਾਦ ਤਿਆਰ ਕੀਤੇ ਜਾਣਗੇ। ਇਹ ਟਾਟਾ ਸਟੀਲ ਦਾ ਦੇਸ਼ ਵਿੱਚ ਦੂਜਾ ਰੀਸਾਈਕਲਿੰਗ-ਅਧਾਰਤ ਗ੍ਰੀਨ ਸਟੀਲ ਪਲਾਂਟ ਹੈ, ਜੋ ਸਕ੍ਰੈਪ ਅਧਾਰਤ ਤਕਨਾਲੋਜੀ ਨਾਲ ਵਾਤਾਵਰਣ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਦੌਰਾਨ ਹਲਵਾਰਾ ਤੋਂ ਦਿੱਲੀ ਲਈ ਉਡਾਣਾਂ ਦੀ ਬੁਕਿੰਗ ਅਗਲੇ ਹਫ਼ਤੇ ਖੁੱਲ੍ਹਣ ਦੀ ਜਾਣਕਾਰੀ ਵੀ ਦਿੱਤੀ ਗਈ।