ਭਾਰਤ-ਇੰਗਲੈਂਡ ਵਿਚਕਾਰ ਅੱਜ ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ

ਨਿਊਜ਼ ਪੰਜਾਬ

5 ਮਾਰਚ 2026

ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਅੱਜ ਭਾਰਤ ਅਤੇ ਇੰਗਲੈਂਡ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਜਦਕਿ ਟਾਸ ਸ਼ਾਮ 6:30 ਵਜੇ ਕੀਤਾ ਜਾਵੇਗਾ। ਦੋਵੇਂ ਟੀਮਾਂ ਲਗਾਤਾਰ ਤੀਜੀ ਵਾਰ ਸੈਮੀਫਾਈਨਲ ਵਿੱਚ ਆਮਨੇ-ਸਾਮਨੇ ਹੋ ਰਹੀਆਂ ਹਨ। ਇਸ ਤੋਂ ਪਹਿਲਾਂ 2022 ਅਤੇ 2024 ਦੇ ਸੈਮੀਫਾਈਨਲ ਵਿੱਚ ਦੋਵੇਂ ਟੀਮਾਂ ਇੱਕ-ਇੱਕ ਮੈਚ ਜਿੱਤ ਚੁੱਕੀਆਂ ਹਨ ਅਤੇ ਦੋਵੇਂ ਨੇ ਬਾਅਦ ਵਿੱਚ ਫਾਈਨਲ ਵੀ ਆਪਣੇ ਨਾਮ ਕੀਤਾ ਸੀ। ਭਾਰਤ ਛੇਵੀਂ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਹੈ, ਜਦਕਿ ਇੰਗਲੈਂਡ ਵੀ ਛੇਵੀਂ ਵਾਰ ਇਸ ਪੜਾਅ ‘ਤੇ ਖੇਡ ਰਿਹਾ ਹੈ।