ਅਲੀ ਖਾਮਨੇਈ ਤੋਂ ਬਾਅਦ ਪੁੱਤਰ ਮੋਜਤਬਾ ਬਣੇ ਈਰਾਨ ਦੇ ਸੁਪਰੀਮ ਲੀਡਰ

ਨਿਊਜ਼ ਪੰਜਾਬ

1 ਮਾਰਚ 2026

ਇਜ਼ਰਾਈਲ ਹਮਲੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਨੇਤ੍ਰਿਤਵ ਬਦਲਾਅ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰੀ ਘੋਸ਼ਣਾ ਅਨੁਸਾਰ, ਉਨ੍ਹਾਂ ਦੇ ਦੂਜੇ ਪੁੱਤਰ ਮੋਜਤਬਾ ਖਾਮਨੇਈ ਨੂੰ ਨਵਾਂ ਸੁਪਰੀਮ ਲੀਡਰ ਨਿਯੁਕਤ ਕੀਤਾ ਗਿਆ ਹੈ। ਇਸ ਫੈਸਲੇ ਨਾਲ ਈਰਾਨ ਦੀ ਸਿਆਸਤ ਵਿੱਚ ਨਵਾਂ ਦੌਰ ਸ਼ੁਰੂ ਹੋ ਗਿਆ ਹੈ। ਮੋਜਤਬਾ ਖਾਮਨੇਈ ਪਹਿਲਾਂ ਵੀ ਧਾਰਮਿਕ ਅਤੇ ਰਾਜਨੀਤਿਕ ਮਾਮਲਿਆਂ ਵਿੱਚ ਸਰਗਰਮ ਰਹੇ ਹਨ ਅਤੇ ਹੁਣ ਉਹ ਦੇਸ਼ ਦੀ ਸਭ ਤੋਂ ਉੱਚੀ ਅਥਾਰਟੀ ਸੰਭਾਲਣਗੇ। ਇਸ ਐਲਾਨ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ‘ਤੇ ਵੀ ਤੀਖੀ ਪ੍ਰਤੀਕ੍ਰਿਆ ਦੇਖਣ ਨੂੰ ਮਿਲ ਰਹੀ ਹੈ।