ਅਰਦਾਸ ਸਮਾਗਮ : ਪ੍ਰਮੁੱਖ ਸ਼ਖਸੀਅਤਾਂ ਨੇ ਡਾ. ਬਲਵੰਤ ਸਿੰਘ ਨੂੰ ਭੇਟ ਕੀਤੀਆਂ ਆਪਣੀਆਂ ਨਿੱਘੀਆਂ ਸ਼ਰਧਾਜਲੀਆਂ

ਅੰਤਿਮ ਅਰਦਾਸ ਸਮਾਗਮ ਦੌਰਾਨ ਗੁਰਮਤਿ ਸੰਗੀਤ ਦੇ ਉਸਤਾਦ ਭਾਈ ਬਲਦੀਪ ਸਿੰਘ ਨੇ ਨਿਰਧਾਂਰਤ ਰਾਗਾਂ ‘ਚ ਕੀਤਾ ਕੀਰਤਨ

###################

ਲੁਧਿਆਣਾ, 26ਅਕਤੂਬਰ ( ਆਰ. ਐਸ. ਖਾਲਸਾ ) ਸਰਬ ਰੋਗ ਕਾ ਅਉਖਦਿ ਨਾਮੁ ਮਿਸ਼ਨ ਦੀ ਲੁਧਿਆਣਾ ਇਕਾਈ ਵੱਲੋਂ ਅੱਜ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਬ ਰੋਗ ਕਾ ਅਉਖਦਿ ਨਾਮੁ ਮਿਸ਼ਨ ਦੇ 1987 ਤੋ ਲੁਧਿਆਣਾ ਵਿੱਚ ਮੁੱਖ ਸੇਵਾਦਾਰ ਦੇ ਰੂਪ ਵੱਜੋ ਆਪਣੀਆ ਸੇਵਾਵਾਂ ਨਿਭਾਉਣ ਵਾਲੇ ਡਾ. ਬਲਵੰਤ ਸਿੰਘ ਦੇ ਨਮਿਤ ਅਰਦਾਸ ਸਮਾਗਮ 385 ਐੱਲ, ਮਾਡਲ ਟਾਊਨ ਲੁਧਿਆਣਾ ਵਿਖੇ ਕਰਵਾਇਆ ਗਿਆ ਜਿਸ ਅੰਦਰ ਪ੍ਰਮੁੱਖ ਧਾਰਮਿਕ,ਸਮਾਜਿਕ,ਤੇ ਰਾਜਨੀਤਕ ਸ਼ਖਸੀਅਤਾਂ ਨੇ ਆਪਣੀਆਂ ਹਾਜ਼ਰੀਆਂ ਭਰਕੇ ਡਾ. ਬਲਵੰਤ ਸਿੰਘ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕੀਤੇਲ

ਇਸ ਤੋ ਪਹਿਲਾ ਆਯੋਜਿਤ ਕੀਤੇ ਗਏ ਅਰਦਾਸ ਸਮਾਗਮ ਅੰਦਰ ਗੁਰਮਤਿ ਸੰਗੀਤ ਦੇ ਉਸਤਾਦ ਭਾਈ ਬਲਦੀਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਤੰਤੀ ਸਾਜਾਂ ਰਾਹੀ ਨਿਰਧਾਂਰਤ ਰਾਗਾਂ ‘ਚ ਗੁਰਬਾਣੀ ਦਾ ਕੀਰਤਨ ਕਰਕੇ ਆਪਣਾ ਸਤਿਕਾਰ ਅਰਪਿਤ ਕੀਤਾ ਅਤੇ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾਉਣ ਵਾਲੀਆਂ ਸ਼ਖਸੀਅਤਾਂ ਸਮੁੱਚੇ ਸਮਾਜ ਲਈ ਇੱਕ ਚਾਨਣ ਦਾ ਮੁਨਾਰਾ ਹੁੰਦੀਆਂ ਹਨl

ਇਨ੍ਹਾਂ ਸ਼ਖਸੀਅਤਾਂ ਵਿੱਚੋ ਇੱਕ ਸਨ ਡਾ. ਬਲਵੰਤ ਸਿੰਘ,ਜਿੰਨ੍ਹਾਂ ਨੇ ਆਪਣੇ ਵੱਡੇ ਵੀਰ ਸ. ਹਰਦਿਆਲ ਸਿੰਘ ਰੀਟ. ਆਈ ਏ ਐੱਸ ਤੇ ਮੋਢੀ ਸਰਬ ਰੋਗ ਕਾ ਅਉਖਦਿ ਨਾਮ ਮਿਸ਼ਨ ਦੇ ਪੈਰ ਚਿੰਨ੍ਹਾਂ ਦੇ ਚੱਲਦਿਆਂ ਆਪਣਾ ਸਮੁੱਚਾ ਜੀਵਨ ਨਾਮ ਸਿਮਰਨ ਤੇ ਮਨੁੱਖੀ ਸੇਵਾ ਸਾਧਨਾਂ ਨੂੰ ਸਮਰਪਿਤ ਕਰਕੇ ਨਿਸ਼ਕਾਮ ਸੇਵਾ ਕਰਨ ਦੀ ਮਿਸਾਲ ਕਾਇਮ ਕੀਤੀ ਅੱਜ ਲੋੜ ਹੈ ਸਮਾਜ ਤੇ ਗੁਰੂ ਦੀਆਂ ਸੰਗਤਾਂ ਉਨ੍ਹਾਂ ਦੇ ਵੱਲੋ ਆਰੰਭੇ ਕਾਰਜਾਂ ਦੀ ਲੜੀ ਨੂੰ ਅੱਗੇ ਤੌਰ ਕੇ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰਨ!ਡਾ. ਬਲਵੰਤ ਸਿੰਘ ਜੀ ਨੂੰ ਸ਼ਰਧਾਂਜਲੀ ਫੁੱਲ ਭੇਂਟ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਨਿੱਘੇ ਪੁਰ ਖ਼ਲੂਸ ਤੇ ਮੁਹੱਬਤੀ ਪੁਰਖ ਸਨ। ਮੈਨੂੰ ਮਾਣ ਹੈ ਕਿ ਮੇਰਾ ਪਰਿਵਾਰ 1983 ਤੋਂ ਲੈ ਕੇ ਹੁਣ ਤੀਕ ਡਾ. ਬਲਵੰਤ ਸਿੰਘ ਤੇ ਉਨ੍ਹਾਂ ਦੀ ਸੁੱਪਤਨੀ ਸਵ.ਪ੍ਰਿੰਸੀਪਲ. ਹਰਮੀਤ ਕੌਰ ਭੈਣ ਜੀ ਦਾ ਪਿਆਰ ਪਾਤਰ ਰਿਹਾ ਹੈ।ਉਨ੍ਹਾਂ ਨੇ ਸੰਗਤਾਂ ਨੂੰ ਜਾਣਕਾਰੀ ਦੇਦਿਆ ਹੋਇਆ ਕਿਹਾ ਕਿ ਡਾ. ਬਲਵੰਤ ਸਿੰਘ ਦਾ ਦੇਹਾਂਤ ਪਿਛਲੇ ਦਿਨੀਂ ਆਪਣੀ ਇਕਲੌਤੀ ਬੇਟੀ ਇੰਜ. ਗਗਨਦੀਪ ਕੌਰ ਕੋਲ ਡੈਟਰਾਇਟ(ਅਮਰੀਕਾ) ਵਿੱਚ ਹੋ ਗਿਆ ਸੀ।

ਜੋ ਕਿ ਸਮੁੱਚੇ ਸਮਾਜ ਲਈ ਨਾਂਹ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ! ਉਨ੍ਹਾਂ ਨੇ ਕਿਹਾ ਕਿ ਡਾ. ਬਲਵੰਤ ਸਿੰਘ ਲੁਧਿਆਣਾ ਵਿੱਚ ਆਉਣ ਤੋਂ ਪਹਿਲਾਂ ਆਰਮੀ ਮੈਡੀਕਲ ਕੋਰ ਵਿੱਚ ਕਮਿਸ਼ਨਡ ਆਫੀਸਰ ਸਨ। ਉਨ੍ਹਾਂ ਦੀ ਜੀਵਨ ਸਾਥਣ ਸਵਰਗੀ ਪ੍ਹਿੰਸੀਪਲ ਹਰਮੀਤ ਕੌਰ ਲਗਪਗ ਪੱਚੀ ਸਾਲ ਰਾਮਗੜੀਆ ਗਰਲਜ਼ ਕਾਲਿਜ ਲੁਧਿਆਣਾ ਦੇ ਪ੍ਹਿੰਸੀਪਲ ਅਤੇ ਲੰਮਾ ਸਮਾਂ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਵੀ ਮੈਂਬਰ ਰਹੇ। ਇਸ ਦੌਰਾਨ ਸ. ਰਣਜੋਧ ਸਿੰਘ ਜੀ. ਐਸ ਆਟੋ, ਸ੍ਰੀ ਸ਼ਤੀਸ਼ ਸ਼ਰਮਾ ਡਾਈਰੈਕਟਰ ਡੀ. ਏ. ਵੀ ਇੰਸਟੀਟਿਊਟ, ਡਾ਼ ਸਰਬਜੀਤ ਸਿੰਘ ਰੇਣੂਕਾ, ਨੇ ਵੀ ਆਪਣੀਆਂ ਪੁਰਾਣੀਆਂ ਯਾਦਾਂ ਦੀ ਸਾਂਝ ਨੂੰ ਯਾਦ ਕਰਦਿਆਂ ਹੋਈਆ ਡਾ. ਬਲਵੰਤ ਸਿੰਘ ਨੂੰ ਆਪਣੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ!

ਸਮਾਗਮ ਦੇ ਅੰਤ ਵਿੱਚ ਡਾ. ਬਲਵੰਤ ਸਿੰਘ ਦੇ ਵੱਡੇ ਵੀਰ ਸ. ਹਰਦਿਆਲ ਸਿੰਘ ਰੀਟਾ. ਆਈ ਏ ਐੱਸ ਤੇ ਮੋਢੀ ਸਰਬ ਰੋਗ ਕਾ ਅਉਖਦਿ ਨਾਮ ਮਿਸ਼ਨ ਨੇ ਸਮੂਹ ਇੱਕਤਰ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ! ਇਸ ਸਮੇ ਸੰਸਥਾਦੇ ਪ੍ਰਮੁੱਖ ਅਹੁਦੇਦਾਰ ਰਣਜੀਤ ਸਿੰਘ ਚੱਢਾ, ਮਾਸਟਰ ਤਰਲੋਚਨ ਸਿੰਘ, ਭੁਪਿੰਦਰ ਸਿੰਘ, ਜਸਵੰਤ ਸਿੰਘ ਛਾਬੜਾ, ਰਣਧੀਰ ਸਿੰਘ ਪਨੇਸਰ ਤੇ ਡਾ. ਗੁਰਮੀਤ ਕੌਰ ਸੇਖੋਂ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ!