ਲਤੀਫ਼ਪੁਰਾ ਤੋਂ ਬਾਅਦ ਹੁਣ ਚੱਪੜਚਿੜੀ ’ਚ ਉਜਾੜੇ ਦਾ ਖ਼ਤਰਾ – 200 ਪਰਿਵਾਰਾਂ ਨੂੰ ਘਰ ਖਾਲੀ ਕਰਨ ਦੇ ਸਰਕਾਰੀ ਨੋਟਿਸ

ਨਿਊਜ਼ ਪੰਜਾਬ

25 ਫਰਵਹੀ 2026

ਜਲੰਧਰ ਦੇ ਲਤੀਫ਼ਪੁਰਾ ਦੇ ਲੋਕ ਉਜਾੜੇ ਨੂੰ ਅਜੇ ਪੂਰੀ ਤਰ੍ਹਾਂ ਭੁੱਲ ਨਹੀਂ ਸਕੇ ਹਨ ਕਿ ਪੰਜਾਬ ਦੇ ਇੱਕ ਹੋਰ ਪਿੰਡ ਚੱਪੜਚਿੜੀ ‘ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ। ਪੰਜਾਬ ਸਰਕਾਰ ਵੱਲੋਂ ਪਿੰਡ ਦੇ 200 ਲੋਕਾਂ ਨੂੰ ਖਾਲੀ ਕਰਵਾਉਣ ਲਈ ਨੋਟਿਸ ਭੇਜੇ ਗਏ ਹਨ, ਜਿਸ ਕਾਰਨ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਸਰਕਾਰ ਖਿਲਾਫ਼ ਰੋਸ ਦੀ ਲਹਿਰ ਫੈਲ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਦੇ ਪੰਚਾਇਤ ਵਿਭਾਗ ਵੱਲੋਂ ਪਿੰਡ ਦੇ 200 ਲੋਕਾਂ ਨੂੰ ਘਰ ਖਾਲੀ ਕਰਨ ਲਈ ਨੋਟਿਸ ਭੇਜੇ ਗਏ ਹਨ। ਵਿਭਾਗ ਵੱਲੋਂ ਜਿਨ੍ਹਾਂ ਘਰਾਂ ਨੂੰ ਜ਼ਮੀਨ ਖਾਲੀ ਕਰਨ ਲਈ ਨੋਟਿਸ ਭੇਜੇ ਗਏ ਹਨ, ਉਸ ਦੇ ਸਰਕਾਰੀ ਜ਼ਮੀਨ ਹੋਣ ਦਾ ਦਾਅਵਾ ਕੀਤਾ ਗਿਆ ਹੈ।