ਨਿਊਜ਼ ਪੰਜਾਬ
18 ਫ਼ਰਵਰੀ 2026
ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ 25 ਫਰਵਰੀ ਤੋਂ ਪੰਜਾਬ ਦੇ ਦੋ ਦਿਨਾਂ ਦੌਰੇ ‘ਤੇ ਆ ਰਹੇ ਹਨ। ਇਹ ਦੌਰਾ ਸੰਘ ਦੇ ਸ਼ਤਾਬਦੀ ਸਾਲ ਨੂੰ ਮਨਾਉਣ ਲਈ ਚੱਲ ਰਹੀ ਦੇਸ਼-ਵਿਆਪੀ ਮੁਹਿੰਮ ਦਾ ਹਿੱਸਾ ਹੈ। ਇਸ ਦੌਰਾਨ ਉਹ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਵਾਦ ਅਤੇ ਵਿਚਾਰ-ਵਟਾਂਦਰਾ ਕਰਨਗੇ।
25 ਫਰਵਰੀ ਨੂੰ ਆਪਣੇ ਪਹਿਲੇ ਪੜਾਅ ਵਿੱਚ ਡਾ. ਭਾਗਵਤ ਪਠਾਨਕੋਟ ਪਹੁੰਚਣਗੇ। ਸਵੇਰੇ 10:15 ਵਜੇ ਤੋਂ ਦੁਪਹਿਰ 12:00 ਵਜੇ ਤੱਕ ਉਹ ਸਾਬਕਾ ਫੌਜੀ ਅਧਿਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਸ਼ਾਮ 4:00 ਵਜੇ ਤੋਂ 5:30 ਵਜੇ ਤੱਕ ਜ਼ਿਲ੍ਹਾ ਯੁਵਾ ਵਲੰਟੀਅਰਾਂ ਦੇ ਸਮਾਗਮ ਵਿੱਚ ਹਿੱਸਾ ਲੈ ਕੇ ਨੌਜਵਾਨਾਂ ਨਾਲ ਗੱਲਬਾਤ ਕਰਨਗੇ।
26 ਫਰਵਰੀ ਨੂੰ ਦੌਰੇ ਦੇ ਦੂਜੇ ਦਿਨ ਉਹ ਲੁਧਿਆਣਾ ਵਿੱਚ ਪ੍ਰਮੁੱਖ ਨਾਗਰਿਕ ਸੰਮੇਲਨ ਵਿੱਚ ਸ਼ਿਰਕਤ ਕਰਨਗੇ। ਇਹ ਸਮਾਗਮ ਦੁਪਹਿਰ 3:30 ਵਜੇ ਤੋਂ ਸ਼ਾਮ 5:00 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਨਾਗਰਿਕ ਸ਼ਾਮਲ ਹੋਣਗੇ।
ਸੰਘ ਦੇ ਸੂਬਾਈ ਸੰਘਚਾਲਕ ਇਕਬਾਲ ਸਿੰਘ ਅਨੁਸਾਰ, ਇਹ ਪ੍ਰਵਾਸ ਸੰਘ ਦੇ “ਪੰਜ ਪਰਿਵਰਤਨ” ਵਿਸ਼ਿਆਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਅਤੇ ਸੰਗਠਨਾਤਮਕ ਸੰਚਾਰ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਸ਼ਤਾਬਦੀ ਸਾਲ ਦੇ ਮੌਕੇ ‘ਤੇ ਸੰਘ ਨੇ ਦੇਸ਼-ਭਰ ਵਿੱਚ ਸੰਪਰਕ ਅਭਿਆਨ ਤੇਜ਼ ਕਰ ਦਿੱਤਾ ਹੈ।
