ਉਤਰਾਖੰਡ ‘ਚ ਪੰਚਾਇਤ  ਦਾ ਅਨੌਖਾ ਫੈਸਲਾ, ਵਿਆਹਾਂ’ਚ ਔਰਤਾਂ ਪਹਿਨਣਗੀਆਂ ਸਿਰਫ਼ 3 ਗਹਿਣੇ, ਨਿਯਮ ਤੋੜਿਆ ਤਾਂ ਲੱਗੇਗਾ ਇੰਨਾ ਜ਼ੁਰਮਾਨਾ

ਨਿਊਜ਼ ਪੰਜਾਬ

30 ਅਕਤੂਬਰ 2025

ਉੱਤਰਾਖੰਡ ਦੀ ਇੱਕ ਪੰਚਾਇਤ ਨੇ ਔਰਤਾਂ ਦੁਆਰਾ ਗਹਿਣਿਆਂ ਦੀ ਵਰਤੋਂ ਸੰਬੰਧੀ ਇੱਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ, ਅਨੁਸੂਚਿਤ ਜਨਜਾਤੀ ਖੇਤਰ, ਜੌਨਸਰ ਖੇਤਰ ਦੀ ਇੱਕ ਪੰਚਾਇਤ ਦੁਆਰਾ ਜਾਰੀ ਕੀਤਾ ਗਿਆ ਇਹ ਫ਼ਰਮਾਨ ਔਰਤਾਂ ਨੂੰ ਵਿਆਹਾਂ ਅਤੇ ਹੋਰ ਸਮਾਰੋਹਾਂ ਵਿੱਚ ਤਿੰਨ ਤੋਂ ਵੱਧ ਗਹਿਣੇ ਪਹਿਨਣ ਦੀ ਮਨਾਹੀ ਕਰਦਾ ਹੈ।

ਔਰਤਾਂ ਵੱਲੋਂ ਗਹਿਣੇ ਪਹਿਨਣ ਸੰਬੰਧੀ ਇਹ ਨਿਯਮ ਕੰਦਾਡ ਅਤੇ ਇਦਰੋਲੀ ਪਿੰਡਾਂ ਵਿੱਚ ਲਾਗੂ ਕੀਤਾ ਗਿਆ ਹੈ। ਔਰਤਾਂ ਨੂੰ ਗਹਿਣਿਆਂ ਦੀਆਂ ਤਿੰਨ ਵਸਤੂਆਂ ਪਹਿਨਣ ਦੀ ਇਜਾਜ਼ਤ ਹੋਵੇਗੀ।

ਜਿਨ੍ਹਾਂ ਵਿੱਚ ਕੰਨਾਂ ਦੀਆਂ ਵਾਲੀਆਂ, ਨੱਕ ਦੀਆਂ ਮੁੰਦਰੀਆਂ ਅਤੇ ਮੰਗਲਸੂਤਰ ਸ਼ਾਮਲ ਹਨ। ਦੋਵਾਂ ਪਿੰਡਾਂ ਦੀ ਸਾਂਝੀ ਪੰਚਾਇਤ ਨੇ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 50,000 ਰੁਪਏ ਦਾ ਜੁਰਮਾਨਾ ਲਗਾਉਣ ਦਾ ਪ੍ਰਬੰਧ ਵੀ ਕੀਤਾ ਹੈ। ਕੰਦਾਡ ਦੇ ਵਸਨੀਕ ਅਰਜੁਨ ਸਿੰਘ ਨੇ ਇਸ ਨਵੇਂ ਸਮਾਜਿਕ ਨਿਯਮ ਦਾ ਕਾਰਨ ਸੋਨੇ ਦੀਆਂ ਵਧਦੀਆਂ ਕੀਮਤਾਂ ਦੱਸਿਆ।

ਪੰਚਾਇਤ ਦੇ ਬੁਲਾਰੇ ਨੇ ਕਿਹਾ ਕਿ ਬਹੁਤ ਸਾਰੀਆਂ ਔਰਤਾਂ ਪੁਰਸ਼ਾਂ ‘ਤੇ ਸੋਨੇ ਦੇ ਗਹਿਣੇ ਖਰੀਦਣ ਲਈ ਦਬਾਅ ਪਾਉਂਦੀਆਂ ਹਨ। ਸੋਨੇ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਪਰਿਵਾਰਕ ਕਲੇਸ਼ਾਂ ਨੂੰ ਜਨਮ ਦੇ ਰਹੀਆਂ ਹਨ। ਇਹ ਕਦਮ ਇਸ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।  ਔਰਤਾਂ ਨੇ ਪੰਚਾਇਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਪਰ ਕੁਝ ਅਸਹਿਮਤੀ ਵੀ ਪ੍ਰਗਟ ਕੀਤੀ ਤੇ ਕਿਹਾ ਕੀ ਜੇਕਰ ਟੀਚਾ ਸਮਾਨਤਾ ਹੈ, ਤਾਂ ਔਰਤਾਂ ਨੂੰ ਗਹਿਣਿਆਂ ਤੱਕ ਹੀ ਸੀਮਤ ਕਿਉਂ ਰੱਖਿਆ ਜਾਵੇ?” ਉਸਨੇ ਪੁਰਸ਼ਾਂ ‘ਤੇ ਬ੍ਰਾਂਡੇਡ ਸ਼ਰਾਬ ਪੀਣ ‘ਤੇ ਪਾਬੰਦੀ ਦੀ ਵੀ ਵਕਾਲਤ ਕੀਤੀ।  ਕੁਛ ਔਰਤਾਂ ਦੇ ਬਿਆਨ ਅਨੁਸਾਰ ਸੋਨਾ ਇੱਕ ਨਿਵੇਸ਼ ਹੈ ਜੋ ਔਖੇ ਸਮੇਂ ਵਿੱਚ ਕੰਮ ਆਉਂਦਾ ਹੈ।