ਨਿਊਜ਼ ਪੰਜਾਬ
18 ਫ਼ਰਵਰੀ 2026
ਚੋਣ ਕਮਿਸ਼ਨ ਨੇ 10 ਰਾਜਾਂ ਵਿਚ 37 ਖਾਲੀ ਰਾਜ ਸਭਾ ਸੀਟਾਂ ਲਈ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਇਹ ਚੋਣਾਂ 16 ਮਾਰਚ ਨੂੰ ਹੋਣਗੀਆਂ। ਮਹਾਰਾਸ਼ਟਰ, ਓਡੀਸ਼ਾ, ਤੇਲੰਗਾਨਾ, ਤਾਮਿਲਨਾਡੂ, ਛੱਤੀਸਗੜ੍ਹ, ਪੱਛਮੀ ਬੰਗਾਲ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਬਿਹਾਰ ਦੀਆਂ ਸੀਟਾਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਇਹ ਸੀਟਾਂ ਅਪ੍ਰੈਲ ਵਿਚ ਵੱਖ-ਵੱਖ ਮਿਤੀਆਂ ‘ਤੇ ਖ਼ਤਮ ਹੋ ਰਹੀਆਂ ਹਨ। ਇਹ ਧਿਆਨ ਦੇਣ ਯੋਗ ਹੈ ਕਿ ਰਾਜ ਸਭਾ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ, ਪਰ ਇਕ ਤਿਹਾਈ ਸੀਟਾਂ ਲਈ ਹਰ ਦੋ ਸਾਲਾਂ ਵਿਚ ਚੋਣਾਂ ਹੁੰਦੀਆਂ ਹਨ। ਰਾਜ ਸਭਾ ਨੂੰ ਸਥਾਈ ਸਦਨ ਵੀ ਕਿਹਾ ਜਾਂਦਾ ਹੈ। ਕਿਉਂਕਿ ਲੋਕ ਸਭਾ ਦੇ ਉਲਟ ਰਾਜ ਸਭਾ ਕਦੇ ਵੀ ਭੰਗ ਨਹੀਂ ਹੁੰਦੀ।
