ਨਿਊਜ਼ ਪੰਜਾਬ
17 ਜਨਵਰੀ 2026
ਕਸਬਾ ਸੂਲਰ ਘਰਾਟ ਨੇੜੇ ਅੱਜ ਤੜਕਸਾਰ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਨਹਿਰ ਉੱਪਰੋਂ ਲੰਘ ਰਹੀ ਇੱਕ ਸਵਿਫਟ ਕਾਰ ਦਰਖ਼ਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁਝ ਹੀ ਪਲਾਂ ਵਿੱਚ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਪੂਰੀ ਤਰ੍ਹਾਂ ਸੜ੍ਹ ਕੇ ਸਵਾਹ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਕਾਰ ਚਾਲਕ ਸਰਬਜੀਤ ਕੌਰ ਪੰਜਾਬ ਪੁਲਿਸ ਦੀ ਮੁਲਾਜ਼ਮ ਸੀ, ਜੋ ਕਿ ਸੰਗਰੂਰ ਵਿਖੇ ਸੀ.ਆਈ.ਡੀ. ਵਿਭਾਗ ਵਿੱਚ ਤਾਇਨਾਤ ਸੀ। ਉਹ ਆਪਣੀ ਮਾਤਾ ਦੇ ਨਾਲ ਕਿਤੇ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਕਾਰ ਦਰਖ਼ਤ ਨਾਲ ਟਕਰਾ ਗਈ, ਜਿਸ ਤੋਂ ਬਾਅਦ ਇੰਜਣ ਵਾਲੇ ਹਿੱਸੇ ਵਿੱਚੋਂ ਅੱਗ ਭੜਕ ਉੱਠੀ। ਰਾਹਗੀਰਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ‘ਤੇ ਕਾਬੂ ਪਾਉਣ ਤੱਕ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਸੀ। ਹਾਦਸੇ ਦੇ ਕਾਰਣਾਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
