ਮਾਘ ਦੀ ਆਰੰਭਤਾ : ਗੁੜ੍ਹ ਜਾਂ ਮਿੱਠਾ ਕਿਉ ਖਾਂਦੇ ਨੇ ਲੋਕ – ਪੜ੍ਹੋ! ਦੇਸੀ ਮਹੀਨੇ ਦੇ ਚੜ੍ਹਦਿਆਂ ਕੀ ਤਬਦੀਲੀ ਆਉਂਦੀ ਹੈ 

ਅੱਜ 14 ਫਰਵਰੀ ਨੂੰ ਦੇਸੀ ਮਹੀਨੇ ਮਾਘ ਦੀ ਆਰੰਭਤਾ ਹੈ, ਦੇਸੀ ਸਾਲ ਦਾ 11 ਵੇਂ ਮਹੀਨੇ ਨੂੰ ਮਾਘੀ ਦੇ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ,  ਸਿੱਖ ਪੰਥ ਵਿੱਚ ਇਤਿਹਾਸਕ ਅਸਥਾਨ ਗੁਰਦੁਵਾਰਾ ਸ਼੍ਰੀ ਮੁਕਤਸਰ ਵਿਖ਼ੇ ਇਸ ਦਿਨ ਵੱਡਾ ਇਕੱਠ ਹੁੰਦਾ ਹੈ ਜਿੱਥੇ 40 ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਨੇ ਮੁਕਤਿਆਂ ਦੀ ਪੱਦਵੀ ਦਿੱਤੀ ਜ੍ਹਿਨਾਂ ਜੰਗ ਵਿੱਚ ਲੱਖਾਂ ਦੀ ਗਿਣਤੀ ਵਾਲੀ ਮੁਗਲ ਫੌਜ਼ ਨੂੰ ਵਾਪਸ ਮੁੜ੍ਹਣ ਲਈ ਮਜ਼ਬੂਰ ਕਰ ਦਿੱਤਾ

ਇਤਿਹਾਸਕ ਤੱਥ ਦੇ ਨਾਲ ਮਾਘ ਦਾ ਮਹੀਨਾ ਸਭਿਆਚਾਰ ਨਾਲ ਅਤੇ ਕਿਸਾਨੀ ਨਾਲ ਵੀ ਜੁੜਿਆ ਹੋਇਆ, ਸੂਰਜ਼ ਦਾ ਦੱਖਣ ਦੀ ਥਾਂ ਉੱਤਰ ਵੱਲ ਮੁੜ੍ਹਣ ਕਾਰਨ ਮੌਸਮ ਦੀ ਤਬਦੀਲੀ ਦਾ ਸੰਕੇਤ ਹੋਣ ਤੇ ਸੰਘਣੀ ਧੁੰਦ ਅਤੇ ਠੰਢ ਦੇ ਗਲਵੇ ਵਿੱਚੋਂ ਨਿਕਲ ਫਸਲਾਂ ਅਤੇ ਇਨਸਾਨ ਮੌਸਮ ਦੀ ਤਬਦੀਲੀ ਨਾਲ ਖਿੱੜ ਪੈਂਦੇ ਹਨ

ਇਸ ਤਬਦੀਲੀ ਨੂੰ ਲੋਕ ਖੁਸ਼ੀ ਦਾ ਇਜ਼ਹਾਰ ਕਰਨ ਲਈ ਆਪੋ ਆਪਣੇ ਧਰਮਾਂ ਅਨੁਸਾਰ ਮਿੱਠਾ ( ਖੀਰ, ਗੁੜ੍ਹ ਆਦਿ ) ਖਾਂਦੇ ਅਤੇ ਵੰਡਦੇ ਹਨ, ਸਿੱਖ ਧਰਮ ਵਿੱਚ ਮਾਘੀ ਦਾ ਮਿੱਠਾ ਜੀਭ ਲਈ ਨਹੀਂ, ਰੂਹ ਲਈ ਹੁੰਦਾ ਹੈ।ਇਹ ਯਾਦ ਦਿਲਾਉਂਦਾ ਹੈ ਕਿ ਦੁੱਖ ਵਿਚ ਵੀ ਸ਼ੁਕਰ, ਭਰੋਸਾ ਅਤੇ ਭਲਾਈ ਨਹੀਂ ਛੱਡਣੀ

ਸਿਹਤ ਵੱਖੋ ਮਿੱਠੇ ਸਬੰਧੀ ਡਾਕਟਰ ਕਹਿੰਦੇ ਹਨ ਸਰੀਰਕ ਸਮਰੱਥਾ ਅਨੁਸਾਰ 15 ਤੋਂ 20 ਗ੍ਰਾਮ ਰੋਜ਼ਾਨਾ ਖੰਡ ਖਾਣ ਨਾਲੋਂ ਗੁੜ੍ਹ ਖਾਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੈ ਅਤੇ ਸਰੀਰ ਰੋਗ ਮੁਕਤ ਹੁੰਦਾ ਹੈ

ਇਸ ਸਬੰਧੀ ਤੁਹਾਡੀ ਜਾਣਕਾਰੀ ਲਈ ਨਿਊਜ਼ ਪੰਜਾਬ ਦੇ ਯੂ ਟਿਊਬ ਚੈਨਲ Front Page https://youtube.com/@liveFrontPage

ਤੇ ਮਿੱਠੇ ਸਬੰਧੀ 5 ਤਰ੍ਹਾਂ ਦੇ ਗੁੜ੍ਹ ਬਾਰੇ ਜਾਣਕਾਰੀ ਦਿੱਤੀ ਗਈ ਹੈ, ਗੁੜ੍ਹ ਵਿੱਚ ਅਜਿਹਾ ਕੀ ਹੈ ਜੋ ਖੰਡ ਨਾਲੋਂ ਵੱਖਰਾ ਹੋ ਕੇ ਦਵਾਈ ਦਾ ਕੰਮ ਵੀ ਕਰਦਾ ਹੈ, ਜਾਣਕਾਰੀ ਵੇਖਣ ਅਤੇ ਸੁਣਨ ਲਈ ਇਸ ਲਿੰਕ ਨੂੰ ਟੱਚ ਕਰੋ, ਸਹਿਯੋਗ ਲਈ ਚੈਨਲ ਨੂੰ like ਅਤੇ Subscribe ਜਰੂਰ ਕਰੋ ਜੀ

https://youtu.be/IuXU9AkuCBQ?si=vpJSeUWTmSbnLgH6