ਅੱਜ ਨਿਊ ਈਅਰ ਈਵ ’ਤੇ ਫੂਡ ਡਿਲਿਵਰੀ ਪ੍ਰਭਾਵਿਤ? ਗਿਗ ਵਰਕਰਾਂ ਦੀ ਅਖਿਲ ਭਾਰਤੀ ਹੜਤਾਲ ਦਾ ਐਲਾਨ

ਨਿਊਜ਼ ਪੰਜਾਬ

31 ਦਸੰਬਰ 2025

ਜੇ ਤੁਸੀਂ ਨਵੇਂ ਸਾਲ ਦੀ ਸ਼ਾਮ ਦੀ ਪਾਰਟੀ ਦੀ ਤਿਆਰੀ ਕਰ ਰਹੇ ਹੋ ਅਤੇ Swiggy, Zomato, Blinkit, ਅਤੇ Zepto ਵਰਗੀਆਂ ਐਪਾਂ ‘ਤੇ ਭਰੋਸਾ ਕਰਦੇ ਹੋ, ਤਾਂ ਇਹ ਖ਼ਬਰ ਤੁਹਾਨੂੰ ਚਿੰਤਾ ਵਿਚ ਪਾ ਸਕਦੀ ਹੈ। Swiggy, Zomato, Blinkit, ਅਤੇ Zepto ਸਣੇ ਕਈ ਪ੍ਰਮੁੱਖ ਫੂਡ ਤੇ ਕਵਿੱਕ ਕਾਮਰਸ ਪਲੇਟਫਾਰਮਾਂ ਦ ਸਰਵਿਸ ਪ੍ਰਭਾਵਿਤ ਹੋ ਸਕਦ ਹੈ। ਦਰਅਸਲ ਗਿਗ ਅਤੇ ਪੇਲਟਫਾਰਮ ਡਿਲਵਰੀ ਵਰਕਰਸ ਨੇ 31 ਦਸੰਬਰ ਨੂੰ ਅਖਿਲ ਭਾਰਤੀ ਹੜਤਾਲ ਦਾ ਐਲਾਨ ਕੀਤਾ ਹੈ। ਇਸ ਹੜਤਾਲ ਦ ਅਸਰ ਨਿਊ ਈਅਰ ਈਵ ‘ਤੇ ਫੂਡ, ਗ੍ਰਾਸਰੀ ਤੇ ਈ-ਕਾਮਰਸ ‘ਤੇ ਦਿਸ ਸਕਦਾ ਹੈ।

ਇਹ ਹੜਤਾਲ ਤੇਲੰਗਾਨਾ Gig ਅਤੇ ਪਲੇਟਫਾਰਮ ਵਰਕਰਜ਼ ਯੂਨੀਅਨ ਅਤੇ ਇੰਡੀਅਨ ਫੈਡਰੇਸ਼ਨ ਆਫ ਐਪ-ਅਧਾਰਤ ਟ੍ਰਾਂਸਪੋਰਟ ਵਰਕਰਜ਼ ਦੁਆਰਾ ਬੁਲਾਈ ਗਈ ਸੀ। ਯੂਨੀਅਨਾਂ ਦਾ ਕਹਿਣਾ ਹੈ ਕਿ ਡਿਲੀਵਰੀ ਵਰਕਰਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਕਾਫ਼ੀ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਕਿ ਉਨ੍ਹਾਂ ਦੀ ਕਮਾਈ ਲਗਾਤਾਰ ਘਟ ਰਹੀ ਹੈ। ਅਸਥਿਰ ਕੰਮ ਦੇ ਘੰਟੇ ਅਤੇ ਸੁਰੱਖਿਆ ਦੀ ਘਾਟ ਵੱਡੀਆਂ ਚੁਣੌਤੀਆਂ ਹਨ। ਵਿਰੋਧ ਵਿੱਚ ਉਨ੍ਹਾਂ ਨੇ 25 ਅਤੇ 31 ਦਸੰਬਰ ਨੂੰ ਦੇਸ਼ ਭਰ ਵਿੱਚ ਕੰਮ ਬੰਦ ਕਰਨ ਦਾ ਫੈਸਲਾ ਕੀਤਾ ਹੈ। 25 ਦਸੰਬਰ ਨੂੰ ਕ੍ਰਿਸਮਸ ਵਾਲੇ ਦਿਨ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਅਤੇ ਹੁਣ ਗਿਗ ਵਰਕਰ 31 ਦਸੰਬਰ ਨੂੰ ਨਵੇਂ ਸਾਲ ਦੀ ਸ਼ਾਮ ਦੀ ਪਾਰਟੀ ‘ਤੇ ਹੜਤਾਲ ‘ਤੇ ਹੋਣਗੇ।