ਨਿਊਜ਼ ਪੰਜਾਬ
31 ਦਸੰਬਰ 2025
ਅੱਜ ਸਵੇਰੇ ਜਲੰਧਰ ਰੀਜਨਲ ਟਰਾਂਸਪੋਰਟ ਅਥਾਰਟੀ (RTA) ਦੇ ਮੁਖੀ ਰਵਿੰਦਰ ਸਿੰਘ ਗਿੱਲ ਦੀ ਲਾਸ਼ ਉਨ੍ਹਾਂ ਦੇ ਜਲੰਧਰ ਹਾਈਟਸ ਸਥਿਤ ਅਪਾਰਟਮੈਂਟ ਦੇ ਬਾਥਰੂਮ ਵਿੱਚੋਂ ਮਿਲੀ। ਇਸ ਘਟਨਾ ਨੇ ਪ੍ਰਸ਼ਾਸਨਿਕ ਵਿਭਾਗ ਵਿੱਚ ਹੜਕੰਪ ਮਚਾ ਦਿੱਤਾ ਹੈ। ਇਸ ਘਟਨਾ ਨੇ ਨਾ ਸਿਰਫ਼ ਟਰਾਂਸਪੋਰਟ ਵਿਭਾਗ ਸਗੋਂ ਪੂਰੇ ਪ੍ਰਸ਼ਾਸਨਿਕ ਸਿਸਟਮ ਨੂੰ ਸਦਮੇ ਅਤੇ ਸੋਗ ਦੀ ਸਥਿਤੀ ਵਿੱਚ ਪਾ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਜਦੋਂ ਆਰਟੀਏ ਦੇ ਡਰਾਈਵਰ ਨੇ ਉਸਦੀ ਲਾਸ਼ ਬਾਥਰੂਮ ਵਿੱਚ ਪਈ ਦੇਖੀ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਬਠਿੰਡਾ ਦਾ ਰਹਿਣ ਵਾਲਾ ਆਰਟੀਏ ਰਵਿੰਦਰ ਸਿੰਘ ਗਿੱਲ ਜਲੰਧਰ ਵਿੱਚ ਤਾਇਨਾਤ ਸੀ ਅਤੇ 66 ਫੁੱਟ ਰੋਡ ‘ਤੇ ਫਲੈਟ ਵਿੱਚ ਰਹਿੰਦਾ ਸੀ।
