ਰਾਏਕੋਟ ਦੇ ਹੋਟਲ’ ਚ ਦਰਦਨਾਕ ਘਟਨਾ:ਵਿਆਹ ਤੋਂ ਪਹਿਲਾਂ 30 ਸਾਲਾ ਨੌਜਵਾਨ ਨੇ ਕੀਤਾ ਸੁਸਾਇਡ 

ਨਿਊਜ਼ ਪੰਜਾਬ

ਰਾਏਕੋਟ: 29 ਦਸੰਬਰ 2025

ਰਾਏਕੋਟ ਦੇ ਹੋਟਲ ਸਿਮਰ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ 30 ਸਾਲਾ ਗੁਰਵੀਰ ਸਿੰਘ (ਕਮਲ ਪੁੱਤਰ ਜਗਰੂਪ ਸਿੰਘ, ਪਿੰਡ ਜਲਾਲਦੀਵਾਲ) ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਖੁਦ ਨੂੰ ਗੋਲ਼ੀ ਮਾਰੀ। ਮ੍ਰਿਤਕ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਉਸ ਦਾ ਵਿਆਹ 16 ਜਨਵਰੀ ਨੂੰ ਨਿਸ਼ਚਿਤ ਸੀ।

ਰਾਏਕੋਟ ਦੇ ਡੀਐਸਪੀ ਹਰਜਿੰਦਰ ਸਿੰਘ ਨੇ ਘਟਨਾ ਨੂੰ ਹੈਰਾਨੀਜਨਕ ਕਰਾਰ ਦਿੱਤਾ ਅਤੇ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਨੌਜਵਾਨ ਨੇ ਇਹ ਕਦਮ ਕਿਉਂ ਚੁੱਕਿਆ। ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।