ਨਿਊਜ਼ ਪੰਜਾਬ
ਅੰਮ੍ਰਿਤਸਰ, 22 ਦਸੰਬਰ, 2025
ਪੰਜਾਬ ਪੁਲਿਸ ਨੇ 328 ਗੁੰਮ ਹੋਏ ਸਰੂਪ ਮਾਮਲੇ ਦੀ ਜਾਂਚ ਲਈ 6 ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ।ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਜਾਂਚ ਦੀ ਨਿਗਰਾਨੀ ਕਰਨਗੇ ਅਤੇ ਏਆਈਜੀ ਵਿਜੀਲੈਂਸ ਮੋਹਾਲੀ ਜਗਪ੍ਰੀਤ ਸਿੰਘ ਇਸ ਐਸਆਈਟੀ ਦੇ ਚੇਅਰਮੈਨ ਹੋਣਗੇ। ਡੀਸੀਪੀ ਰਵਿੰਦਰਪਾਲ ਸਿੰਘ ਸੰਧੂ, ਹਰਪਾਲ ਸਿੰਘ ਸੰਧੂ ਐਡੀਸ਼ਨਲ ਡੀਸੀਪੀ, ਗੁਰਬੰਸ ਸਿੰਘ ਬੈਂਸ ਐਸਪੀ/ਡੀ ਪਟਿਆਲਾ ਅਤੇ ਬੇਅੰਤ ਜੁਨੇਜਾ ਏਸੀਪੀ ਲੁਧਿਆਣਾ ਅਤੇ ਹਰਮਿੰਦਰ ਸਿੰਘ ਏਸੀਪੀ/ਡੀ ਅੰਮ੍ਰਿਤਸਰ ਐਸਆਈਟੀ ਦੇ ਹੋਰ ਮੈਂਬਰ ਹੋਣਗੇ।
