ਨਿਊਜ਼ ਪੰਜਾਬ
6 ਦਸੰਬਰ 2025
ਸਰਦੀਆਂ ਵਿੱਚ ਠੰਢੀਆਂ ਹਵਾਵਾਂ ਕਾਰਨ ਬੱਚਿਆਂ ਦੇ ਬੁੱਲ੍ਹ ਫਟਣ ਅਤੇ ਵੱਡਿਆਂ ਦੀਆਂ ਅੱਡੀਆਂ ਫਟਣ ਵਰਗੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ।ਭਾਵੇਂ ਅੱਡੀਆਂ ਵਿੱਚ ਤਰੇੜਾਂ ਇੱਕ ਆਮ ਸਮੱਸਿਆ ਹੈ ਪਰ ਜੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਦਰਦਨਾਕ ਹੋ ਸਕਦੀ ਹੈ। ਜਦੋਂ ਸਰਦੀਆਂ ਦੀ ਠੰਢੀ ਹਵਾ ਫਟੀਆਂ ਹੋਈਆਂ ਅੱਡੀਆਂ ‘ਤੇ ਲੱਗਦੀ ਹੈ ਤਾਂ ਦਰਦ ਹੋਰ ਵਧ ਜਾਂਦਾ ਹੈ।

ਪੈਰਾਂ ਦੀਆਂ ਤਰੇੜਾਂ ਦੀ ਸਮੱਸਿਆ ਸਰਦੀਆਂ ਵਿੱਚ ਹੀ ਜ਼ਿਆਦਾ ਕਿਉਂ ਹੁੰਦੀ ਹੈ? ਇਸ ਦਾ ਕੀ ਕਾਰਨ ਹੈ ਅਤੇ ਇਨ੍ਹਾਂ ਤੋਂ ਬਚਣ ਲਈ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਆਓ ਜਾਣਦੇ ਹਾਂ।
1. ਚਮੜੀ ਸੁੱਕ ਜਾਣਾ:ਸਰਦੀਆਂ ਵਿੱਚ ਹਵਾ ਸੁੱਕੀ ਹੁੰਦੀ ਹੈ, ਜਿਨ੍ਹਾਂ ਨਾਲ ਪੈਰਾਂ ਦੀ ਨਮੀ ਤੇਜ਼ੀ ਨਾਲ ਘਟਦੀ ਹੈ। ਚਮੜੀ ਰੁੱਖੀ ਹੋ ਕੇ ਕ੍ਰੈਕ ਪਾ ਲੈਂਦੀ ਹੈ।
2. ਬਦਨ ਵਿੱਚ ਪਾਣੀ ਘੱਟ ਜਾਣਾ:ਸਰਦੀਆਂ ਵਿੱਚ ਅਸੀਂ ਪਾਣੀ ਘੱਟ ਪੀਂਦੇ ਹਾਂ, ਜਿਸ ਨਾਲ ਸਰੀਰ ਦੀ ਸਕਿਨ ਡੀਹਾਈਡਰੇਟ ਹੋ ਜਾਂਦੀ ਹੈ।
3. ਗਰਮ ਪਾਣੀ ਨਾਲ ਨ੍ਹਾਉਣਾ:ਬਹੁਤ ਗਰਮ ਪਾਣੀ ਨਾਲ ਨ੍ਹਾਉਣ ਨਾਲ ਸਕਿਨ ਦੀ ਨੈਚਰਲ ਤੇਲ ਵਾਲੀ ਪਰਤ ਹੱਟ ਜਾਂਦੀ ਹੈ, ਪੈਰ ਸੁੱਕਦੇ ਹਨ।
4, ਬਿਨਾ ਮੋਜਿਆਂ ਦੇ ਠੰਡੀ ਜ਼ਮੀਨ ‘ਤੇ ਚੱਲਣਾ:ਠੰਡੀ ਜ਼ਮੀਨ ਚਮੜੀ ਨੂੰ ਹੋਰ ਵੀ ਸੁੱਕੀ ਕਰ ਦਿੰਦੀ ਹੈ।
💖 ਅੱਡੀਆਂ ਨੂੰ ਸਿਹਤਮੰਦ ਕਿਵੇਂ ਰੱਖਿਆ ਜਾਵੇ?
1. ਰੋਜ਼ ਮੋਇਸਚਰਾਈਜ਼ ਕਰੋ:-ਨ੍ਹਾਉਣ ਤੋਂ ਬਾਅਦ ਫੁੱਟ ਕ੍ਰੀਮ, ਵੈਸਲੀਨ, ਜਾਂ ਗਲਿਸਰੀਨ+ਗੁਲਾਬ ਜਲ ਲਗਾਓ।
2. ਹਫ਼ਤੇ ਵਿਚ 2 ਵਾਰੀ ਫੁੱਟ ਸੋੱਕ ਕਰੋ:ਗੁੰਗਣਾ ਪਾਣੀ,1 ਚਮਚੀ ਨਮਕ, ਥੋੜ੍ਹਾ ਜਿਹਾ ਸ਼ਹਿਦ ਜਾਂ ਬੇਬੀ ਆਇਲ15 ਮਿੰਟ ਡੁੱਬੋ ਕੇ ਰੱਖੋ → ਮਰੀ ਹੋਈ ਚਮੜੀ ਨਰਮ ਹੋ ਜावेਗੀ।
⭐ 3. ਪਿਉਮਿਕ ਪੱਥਰ ਨਾਲ ਹੌਲੀ ਘਸੋ
ਪੈਰ ਨਰਮ ਹੋਣ ‘ਤੇ ਹੌਲੀ-ਹੌਲੀ ਅੱਡੀਆਂ ਦੀ ਰੁੱਖੀ ਚਮੜੀ ਹਟਾਓ। (ਜਿਆਦਾ ਨਾ ਘਸਣਾ)
⭐ 4. ਸਹੀ ਜੁੱਤੀਆਂ ਪਹਿਨੋ:-ਖੁੱਲੀਆਂ ਜਾਂ ਕਠੋਰ ਜੁੱਤੀਆਂ ਨਾਲ ਵੀ ਅੱਡੀਆਂ ਫੱਟਦੀਆਂ ਨਰਮ ਸੋਲ ਵਾਲੀਆਂ ਜੁੱਤੀਆਂ ਪਹਿਨੋ।
⭐ 5. ਪਾਣੀ ਵੱਧ ਪੀਓ:-ਦਿਨ ਵਿੱਚ 6–8 ਗਲਾਸ ਪਾਣੀ ਚਮੜੀ ਨੂੰ ਨਰਮ ਰੱਖਦਾ ਹੈ।
6. ਰਾਤ ਨੂੰ ਵੈਸਲੀਨ + ਨਾਰੀਅਲ ਦਾ ਤੇਲ ਮਿਕਸ ਕਰਕੇ ਲਗਾਓ → ਮੋਜੇ ਪਾਓ ।
