
ਕੈਨੇਡਾ ਦੇ ਸ਼ਹਿਰ ਸਰੀ ਵਿੱਚ ਰਹਿੰਦੇ ਨੌਜਵਾਨ ਗਾਇਕ The Turbanaters (ਦਸਤਾਰਾਂ ਵਾਲੇ ਗੱਭਰੂ) ਲੁਧਿਆਣਾ ਵਿਖ਼ੇ ਉੱਘੇ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਗ੍ਰਹਿ ਪੁੱਜੇ ਬੇਕਰਫੀਲਡ ਵੱਸਦੇ ਪ੍ਰੋ. ਗਿੱਲ ਦੇ ਮਿੱਤਰ ਅਜੀਤ ਸਿੰਘ ਭੱਠਲ ਸਮੇਤ ਮਿਲਣ ਆਏ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਨੌਜਵਾਨ ਗਾਇਕ The Turbanaters ਨੂੰ ਮਿਲਣ ਤੇ ਕਿਹਾ ਚੰਗਾ ਲੱਗਾ। ਵਿਰਾਸਤੀ ਅੰਗ ਗਾਉਂਦੇ ਨੇ, ਪ੍ਰੋ. ਗਿੱਲ ਨੇ ਸ਼ੁੱਭ ਕਾਮਨਾਵਾਂ ਦੇਂਦਿਆਂ ਕਿਹਾ ਸੁੱਚਿਆਂ ਕੰਠਾਂ ਨੂੰ ਰੌਸ਼ਨ ਭਵਿੱਖ ਮਿਲੇ। ਇਹੀ ਅਰਦਾਸ ਹੈ।
ਤੁਸੀਂ ਵੀ ਸੁਣੋ ਉਨ੍ਹਾਂ ਵੱਲੋਂ ਗਾਈ ਇਤਿਹਾਸਕ ਸਚਾਈ
“ਧੀਆਂ ਹੁੰਦੀਆਂ ਦੌਲਤਾਂ ਬੇਗਾਨੀਆਂ -ਵੇ ਹੱਸ ਹੱਸ ਤੋਰ ਬਾਬਲਾ “
