ਕੰਚਨਪ੍ਰੀਤ ਕੇਸ ’ਚ ਅੱਜ ਰਾਤ 8 ਵਜੇ ਤਰਨਤਾਰਨ ਕੋਰਟ ’ਚ ਹੋਵੇਗੀ ਸੁਣਵਾਈ

ਨਿਊਜ਼ ਪੰਜਾਬ

29 ਨਵੰਬਰ 2025

ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਅਕਾਲੀ ਆਗੂ ਕੰਚਨਪ੍ਰੀਤ ਕੌਰ ਕੇਸ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫ਼ਰਮਾਨ ਆਇਆ ਹੈ। ਹਾਈਕੋਰਟ ਨੇ ਕਿਹਾ ਹੈ ਕਿ ਰਾਤ 8 ਵਜੇ ਤਰਨ ਤਾਰਨ ਦੀ ਜ਼ਿਲ੍ਹਾ ਅਦਾਲਤ ‘ਚ ਮਾਮਲੇ ਦੀ ਸੁਣਵਾਈ ਹੋਵੇਗੀ। ਕੰਚਨਪ੍ਰੀਤ ਕੌਰ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਨੇ ਇਹ ਜਾਣਕਾਰੀ ਦਿੱਤੀ ਹੈ।

ਅਦਾਲਤ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉਨ੍ਹਾਂ ਚਿਰ ਸੁਣਵਾਈ ਨਹੀਂ ਹੁੰਦੀ ,ਜਿਨ੍ਹਾਂ ਸਮਾਂ ਕੰਚਨਪ੍ਰੀਤ ਕੌਰ ਦੇ ਵਕੀਲ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਦਮਨਪ੍ਰੀਤ ਸੋਬਤੀ ਤਰਨਤਾਰਨ ਨਹੀਂ ਪਹੁੰਚ ਜਾਂਦੇ। ਅਰਸ਼ਦੀਪ ਕਲੇਰ ਅਤੇ ਵਕੀਲ ਦਮਨਪ੍ਰੀਤ ਸੋਬਤੀ ਓਥੇ ਜਾ ਕੇ ਇਸ ਕੇਸ ਦੀ ਪੈਰਵੀ ਕਰਨਗੇ। ਉਨ੍ਹਾਂ ਸਮਾਂ ਕੰਚਨਪ੍ਰੀਤ ਕੌਰ ਪੁਲਿਸ ਕਸਟੱਡੀ ਦੀ ਥਾਂ ਨਿਆਂਇਕ ਦੇਖ-ਰੇਖ ’ਚ ਰਹਿਣਗੇ। ਕੰਚਨਪ੍ਰੀਤ ਦੀ ਗ੍ਰਿਫਤਾਰੀ ਨੂੰ ਲੈ ਕੇ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਗਈ ਸੀ।