ਨਿਊਜ਼ ਪੰਜਾਬ
27 ਜਨਵਰੀ 2026
ਅਮਰੀਕਾ ਦੇ ਮੈਨ ਸੂਬੇ ਵਿੱਚ ਬੇਂਗੋਰ ਇੰਟਰਨੈਸ਼ਨਲ ਏਅਰਪੋਰਟ ‘ਤੇ ਭਿਆਨਕ ਬਰਫੀਲੇ ਤੂਫ਼ਾਨ ਦੌਰਾਨ ਇੱਕ ਪ੍ਰਾਈਵੇਟ ਬਿਜ਼ਨਸ ਜੇਟ ਬੋਮਬਾਰਡੀਅਰ ਚੈਲੈਂਜਰ 600 ਟੇਕਆਫ਼ ਸਮੇਂ ਕਰੈਸ਼ ਹੋ ਗਿਆ, ਜਿਸ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਕ੍ਰੂ ਮੈਂਬਰ ਗੰਭੀਰ ਤੌਰ ‘ਤੇ ਜ਼ਖ਼ਮੀ ਹੋਇਆ। ਘਟਨਾ ਐਤਵਾਰ ਸ਼ਾਮ ਕਰੀਬ 7:45 ਵਜੇ ਵਾਪਰੀ, ਜਦੋਂ ਭਾਰੀ ਬਰਫਬਾਰੀ ਹੋ ਰਹੀ ਸੀ ਅਤੇ ਜੇਟ ਉਲਟ ਪੈ ਕੇ ਅੱਗ ਦੀ ਲਪੇਟ ਵਿੱਚ ਆ ਗਿਆ। ਹਾਦਸੇ ਦੀ ਜਾਂਚ FAA ਅਤੇ NTSB ਵੱਲੋਂ ਕੀਤੀ ਜਾ ਰਹੀ ਹੈ, ਜਦਕਿ ਕਰੈਸ਼ ਤੋਂ ਬਾਅਦ ਏਅਰਪੋਰਟ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨਿਊ ਇੰਗਲੈਂਡ ਸਮੇਤ ਅਮਰੀਕਾ ਦੇ ਵੱਡੇ ਹਿੱਸੇ ਵਿੱਚ ਤੂਫ਼ਾਨ ਕਾਰਨ ਹਵਾਈ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਹਜ਼ਾਰਾਂ ਉਡਾਣਾਂ ਰੱਦ ਜਾਂ ਦੇਰੀ ਨਾਲ ਚਲੀਆਂ।
