ਪੰਜਾਬ ਵਿੱਚ ਜਲਦ ਲੱਗੇਗਾ ਚੋਣ ਜਾਬਤਾ, ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਐਲਾਨ ਨਜ਼ਦੀਕ

ਨਿਊਜ਼ ਪੰਜਾਬ

26 ਨਵੰਬਰ 2025

ਪੰਜਾਬ ਵਿੱਚ ਫਿਰ ਚੋਣ ਜਾਬਤਾ ਲੱਗਣ ਜਾ ਰਿਹਾ ਹੈ, ਕਿਉਂਕਿ ਪੰਜਾਬ ਦੀਆਂ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਇਸੇ ਹਫਤੇ ਐਲਾਨ ਹੋਣ ਦੀ ਸੰਭਾਵਨਾ ਹੈ । ਜਾਣਕਾਰੀ ਅਨੁਸਾਰ ਰਾਜ ਚੋਣ ਕਮਿਸ਼ਨ ਕਮਲ ਚੌਧਰੀ ਦੋ ਤਿੰਨ ਦਿਨਾਂ ਚ ਪ੍ਰੈਸ ਕਾਨਫਰੰਸ ਬੁਲਾਕੇ ਐਲਾਨ ਕਰ ਸਕਦੇ ਹਨ। ਜੇਕਰ ਐਲਾਨ ਹੁੰਦਾ ਹੈ ਤਾਂ ਚੋਣ ਪ੍ਰਕਿਰਿਆ ਦੇ 21 ਦਿਨ ਹੁੰਦੇ ਹਨ , ਜਿਸ ਅਨੁਸਾਰ ਦਸੰਬਰ ਦੇ ਤੀਜੇ ਹਫਤੇ ਇਹ ਚੋਣਾਂ ਹੋਣ ਦੀ ਸੰਭਾਵਨਾ ਹੈ। 150 ਤੋਂ ਵੱਧ ਪੰਚਾਇਤ ਸੰਮਤੀਆਂ ਹਨ ।