ਪ੍ਰਿਤਪਾਲ ਸਿੰਘ ਪਾਲੀ
ਲੁਧਿਆਣਾ 20 ਨਵੰਬਰ – ਦਿੱਲੀ ਦੇ ਚਾਂਦਨੀ ਚੌਂਕ ਚ ਤਿਲਕ ਜੰਜੂ ਦੀ ਰੱਖਿਆ ਲਈ ਆਪਣੇ ਸੀਸ ਦਾ ਬਲਿਦਾਨ ਦੇਣ ਵਾਲੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਦੂਖ ਨਿਵਨ ਸਾਹਿਬ ਲੁਧਿਆਣਾ ਤੋਂ 22 ਨਵੰਬਰ ਨੂੰ ਦੁਪਹਿਰ 1 ਵਜੇ ਆਰੰਭ ਹੋਵੇਗਾ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਆਰੰਭ ਹੋਣ ਵਾਲੇ ਨਗਰ ਕੀਰਤਨ ਵਿੱਚ ਪੰਜ ਪਿਆਰੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਅਗਵਾਈ ਕਰਨਗੇ ।
ਇਸ ਨਗਰ ਕੀਰਤਨ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਬਦੀ ਜੱਥੇ ਸਕੂਲੀ ਬੱਚੇ ਗਤਕਾ ਪਾਰਟੀਆਂ ਬੈਂਡ ਵਾਜੇ, ਅਕਾਲੀ ਦਲ ਦੀਆਂ ਬੀਬੀਆਂ ਸ਼ਹਿਰ ਦੇ ਵਿਧਾਇਕ ਅਤੇ ਨਗਰ ਨਿਗਮ ਦੇ ਕੌਂਸਲਰ ਵੀ ਸ਼ਾਮਿਲ ਹੋਣਗੇ
ਇਹ ਨਗਰ ਕੀਰਤਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਆਰੰਭ ਹੋ ਕੇ ਰੇਲਵੇ ਸਟੇਸ਼ਨ ਰੋਡ ਚੌਂਕ ਘੰਟਾ ਕਾਰ ਚੋੜਾ ਬਾਜ਼ਾਰ ਚੌੜੀ ਸੜਕ ਚੌਂਕ ਡਿਵੀਜ਼ਨ ਨੰਬਰ ਤਿੰਨ ਚੌਕ ਬਾਬਾ ਥਾਨ ਸਿੰਘ ਗੁਰਦੁਆਰਾ ਛੇਵੀਂ ਪਾਤਸ਼ਾਹੀ ਸੀਐਮਸੀ ਚੌਂਕ ਖੁਡ ਮਹਲਾ ਤੋਂ ਪੁਰਾਣਾ ਸਿਵਲ ਹਸਪਤਾਲ ਰੋਡ ਬਰਾਊਨ ਰੋਡ ਹੁੰਦਾ ਹੋਇਆ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਪਰਾਣੀ ਜੇਲ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ
ਨਗਰ ਕੀਰਤਨ ਦੇ ਸਾਰੇ ਰੂਟ ਨੂੰ ਗੇਟ ਬਣਾ ਕੇ ਸਜਾਇਆ ਗਿਆ ਹੈ। ਸਾਰੇ ਸਾਰੇ ਰੂਟ ਉਪਰ ਸੰਗਤਾਂ ਦੀ ਸੇਵਾ ਲਈ ਵੱਖ ਵੱਖ ਜਥੇਬੰਦੀਆਂ ਵੱਲੋਂ ਲੰਗਰ ਲਾਏ ਜਾਣਗੇ ਅਤੇ ਵੱਖ-ਵੱਖ ਥਾਵਾਂ ਤੇ ਸਟੇਜਾਂ ਲਗਾ ਕਿ ਸੰਗਤਾਂ ਨੂੰ ਜੀ ਆਇਆ ਆਖਿਆ ਜਾਵੇਗਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਪ੍ਰਿਤਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਿੰਕਲ ਅਨੁਸਾਰ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

