ਚੰਡੀਗੜ੍ਹ’ ਚ ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਪੱਧਰ ‘ਤੇ,ਫਲੱਡ ਗੇਟ ਖੋਲੇ ਗਏ; ਪਾਣੀ ਦਾ ਬਹਾਅ ਤੇਜ਼ ਹੋਣ ਕਰਕੇ ਪਾਣੀ ‘ਚ ਬਹਿ ਗਿਆ ਪੁਲ

ਨਿਊਜ਼ ਪੰਜਾਬ

3 ਸਤੰਬਰ 2025

ਚੰਡੀਗੜ੍ਹ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਸੁਖਨਾ ਝੀਲ (1162 ਫੁੱਟ) ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਗਿਆ। ਅੱਜ ਸਵੇਰੇ 7 ਵਜੇ ਤੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਚੰਡੀਗੜ੍ਹ ‘ਚ ਸੁਕਨਾ ਲੇਕ ਦਾ ਪਾਣੀ ਬੇਕਾਬੂ ਹੋ ਕੇ ਉਫਾਨ ‘ਤੇ ਹੈ। ਸੁਪਨਾ ਲੇਕ ਤੋਂ ਫਲੱਡ ਗੇਟ ਜਾਣ ਵਾਲਾ ਪੁਲ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪਾਣੀ ਦਾ ਬਹਾਅ ਬਹੁਤ ਜਿਆਦਾ ਤੇਜ਼ ਹੋਣ ਕਰਕੇ ਪੁਲ ਤੇ ਆਲੇ ਦੁਆਲੇ ਦੀ ਬਾਂਡਰੀ ਪਾਣੀ ‘ਚ ਬਹਿ ਗਿਆ ਹੈ।

ਮੌਸਮ ਵਿਗਿਆਨ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਦੀ ਚੇਤਾਵਨੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਾਰੇ ਸਕੂਲ ਬੰਦ ਕਰ ਦਿੱਤੇ ਹਨ। ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ 7 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।

ਟ੍ਰੈਫਿਕ ਪੁਲਿਸ ਨੇ ਪਾਣੀ ਭਰਨ ਕਾਰਨ ਕੁਝ ਸੜਕਾਂ ‘ਤੇ ਆਵਾਜਾਈ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਭਾਵਿਤ ਖੇਤਰਾਂ ਵਿੱਚ ਦੱਖਣ ਮਾਰਗ (ਧਨਾਸ), ਆਈਐਸਬੀਟੀ-43 ਦੇ ਪਿੱਛੇ ਵਾਲੀ ਸੜਕ, ਦੱਖਣ ਮਾਰਗ (ਸੈਕਟਰ-23ਡੀ), ਮੱਖਣ ਮਾਜਰਾ, ਸੈਕਟਰ 10/11 ਨੂੰ ਵੰਡਣ ਵਾਲੀ ਸੜਕ (ਸੈਕਟਰ-10 ਦੇ ਨੇੜੇ), ਅਤੇ ਸੈਕਟਰ-15ਏ ਅਤੇ 15ਬੀ ਸ਼ਾਮਲ ਹਨ। ਲੋਕਾਂ ਨੂੰ ਇਨ੍ਹਾਂ ਰਸਤਿਆਂ ‘ਤੇ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਵਿਕਲਪਿਕ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।