ਨਿਊਜ਼ ਪੰਜਾਬ
3 ਸਤੰਬਰ 2025
ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਸੂਬਾ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ,ਇਸ ਮੌਕੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਪੰਜਾਬ ਹਰ ਮੁਸ਼ਕਲ ਘੜੀ ‘ਚ ਹਮੇਸ਼ਾ ਹਰ ਇੱਕ ਨਾਲ ਖੜ੍ਹਦਾ ਆਇਆ ਹੈ। ਅੱਜ ਸਾਨੂੰ ਸਾਰਿਆਂ ਨੂੰ ਇਸ ਕੁਦਰਤੀ ਆਫ਼ਤ ਨਾਲ ਜੂਝ ਰਹੇ ਪੰਜਾਬ ਨਾਲ ਖੜ੍ਹਨ ਦੀ ਲੋੜ ਹੈ, ਹੜ੍ਹ ਪੀੜਤ ਪਰਿਵਾਰਾਂ ਲਈ ਚੱਲ ਰਹੇ ਰਾਹਤ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਤੁਸੀਂ ਇਸ ਸੰਬੰਧੀ ਤਸਵੀਰ ਵਿੱਚ ਦਿੱਤੇ ‘ਮੁੱਖ ਮੰਤਰੀ ਰਾਹਤ ਫੰਡ’ ਦੇ QR Code ਨੂੰ ਸਕੈਨ ਕਰਕੇ ਜਾਂ ਫਿਰ ਦਿੱਤੇ ਗਏ ਬੈਂਕ ਖ਼ਾਤੇ ‘ਚ ਰਕਮ ਭੇਜ ਸਕਦੇ ਹੋ। ਸਮਾਂ ਔਖਾ ਜ਼ਰੂਰ ਹੈ, ਪਰ ਇੱਕ-ਦੂਜੇ ਦੇ ਸਾਥ ਨਾਲ ਲੰਘ ਜਾਵੇਗਾ।

