ਬੱਸ ਹਾਦਸੇ ‘ਤੇ ਸੀਐਮ ਭਗਵੰਤ ਮਾਨ ਦਾ ਦੁੱਖ ਪ੍ਰਗਟ, ਮ੍ਰਿਤਕਾਂ ਤੇ ਜ਼ਖ਼ਮੀਆਂ ਲਈ ਮਾਲੀ ਮਦਦ ਦਾ ਐਲਾਨ

ਨਿਊਜ਼ ਪੰਜਾਬ

23 ਅਪ੍ਰੈਲ 2026

ਭਗਵੰਤ ਮਾਨ ਨੇ ਬੀਤੇ ਹਫ਼ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਨੇੜੇ ਪਿੰਡ ਮੈਣ ਮਾਜਰੀ ਵਿੱਚ ਹੋਏ ਦਰਦਨਾਕ ਬੱਸ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ 9 ਮ੍ਰਿਤਕਾਂ ਦੇ ਪਰਿਵਾਰਾਂ ਨੂੰ ₹2 ਲੱਖ ਪ੍ਰਤੀ ਮ੍ਰਿਤਕ ਦੇ ਹਿਸਾਬ ਨਾਲ ਮਾਲੀ ਸਹਾਇਤਾ ਦਿੱਤੀ ਜਾਵੇਗੀ, ਜਦਕਿ 34 ਜ਼ਖ਼ਮੀਆਂ ਨੂੰ ₹50,000 ਪ੍ਰਤੀ ਵਿਅਕਤੀ ਮਦਦ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਪ੍ਰਭੂ ਅੱਗੇ ਜ਼ਖ਼ਮੀਆਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ।