ਨਵਯੁੱਗ ਗਰੁੱਪ ਨੇ UCPMA ਚੋਣਾਂ ਲਈ ਲੱਕੀ ਗਰੁੱਪ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ – ਗਰੁੱਪ ਦੀ ਤਾਕਤ ਵਧੀ

ਲੁਧਿਆਣਾ, 9 ਅਗਸਤ 2025 – ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ( UCPMA ) ਦੀਆਂ ਆਗਾਮੀ ਆਮ ਚੋਣਾਂ ਲਈ ਉਮੀਦਵਾਰਾਂ ਅਤੇ ਗਰੁੱਪਾਂ ਦੇ ਗੱਠਜੋੜ ਪੂਰੀ ਤੇਜ਼ੀ ਨਾਲ ਹੋ ਰਹੇ ਹਨ, ਅੱਜ UCPMA ਦੇਮੋਜ਼ੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਦੇ ਗਰੁੱਪ ਨੂੰ ਹੋਰ ਤਾਕਤ ਮਿੱਲ ਗਈ ਜਦੋਂ ਨਵਯੁੱਗ ਗਰੁੱਪ ਨੇ ਲੱਕੀ ਗਰੁੱਪ ਦੀ ਖੁੱਲ੍ਹ ਕੇ ਹਮਾਇਰ ਕਰਨ ਦਾ ਐਲਾਨ ਕਰ ਦਿੱਤਾ,

ਇੱਥੇ ਇਹ ਜਿਕਰਯੋਗ ਹੈ ਕਿ ਇੰਦਰਜੀਤ ਸਿੰਘ ਨਵਯੁੱਗ ਵੋਟਰਾਂ ਵਿੱਚ ਚੰਗਾ ਪ੍ਰਭਾਵ ਰੱਖਦੇ ਹਨ, ਮਿਕਸਲੈਂਡ ਇਲਾਕੇ ਵਿੱਚ ਜਿੱਥੇ ਐਸੋਸੀਏਸ਼ਨ ਦੀਆਂ ਸਭ ਤੋਂ ਵੱਧ ਵੋਟਾਂ ਹਨ ਵਿੱਚ ਇੰਦਰਜੀਤ ਸਿੰਘ ਨਵਯੁੱਗ, ਰਾਜਿੰਦਰ ਸਿੰਘ ਸਰਹਾਲੀ ਅਤੇ ਸੁਰਿੰਦਰ ਪਾਲ ਸਿੰਘ ਸੋਨੂੰ ਨਾਜ਼ ਅਤੇ ਸਤਿਨਾਮ ਸਿੰਘ ਮੱਕੜ ਦੇ ਇਕੱਠੇ ਹੋ ਕੇ ਟੀਮ ਵਿੱਚ ਆਉਣ ਨਾਲ ਲੱਕੀ ਗਰੁੱਪ ਨੂੰ ਵੱਡੀ ਤਾਕਤ ਮਿਲੇਗੀ, ਪਿਛਲੇ ਕਈ ਦਿਨਾਂ ਤੋਂ ਵੱਖ ਵੱਖ ਗਰੁੱਪ ਇੰਦਰਜੀਤ ਸਿੰਘ ਨਵਯੁੱਗ ਨੂੰ ਆਪਣੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸਨ,

ਪਰ ਗੁਰਮੀਤ ਸਿੰਘ ਕੁਲਾਰ, ਅਵਤਾਰ ਸਿੰਘ ਭੋਗਲ, ਹਰਸਿਮਰਜੀਤ ਸਿੰਘ ਲੱਕੀ, ਜਤਿੰਦਰ ਮਿੱਤਲ, ਰਾਜਿੰਦਰ ਪੱਪੂ ਨਾਰੰਗ,  ਯੁਵਰਾਜ ਛਾਬੜਾ, ਰਾਜਿੰਦਰ ਸਰਹਾਲੀ, ਸੋਨੂੰ ਨਾਜ਼  ਸਤਿਨਾਮ ਸਿੰਘ ਮੱਕੜ ਵੱਲੋਂ ਯਤਨ ਕਰਕੇ ਨਵਯੁੱਗ ਗਰੁੱਪ ਨੂੰ ਨਾਲ ਤੋਰਨ ਵਿੱਚ ਕਾਮਯਾਬ ਹੋ ਗਏ, UCPMA ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਆਪਣੇ ਦਫ਼ਤਰ ਵਿੱਚ ਮੀਟਿੰਗ ਬੁਲਾ ਕੇ ਉਕਤ ਐਲਾਨ ਕਰਵਾਇਆ.

ਇੰਦਰਜੀਤ ਸਿੰਘ ਨਵਯੁੱਗ ਨੇ ਇਸ ਸਮੇਂ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਲੱਕੀ ਗਰੁੱਪ ਨੂੰ ਖੁੱਲ੍ਹ ਕੇ ਸਮਰੱਥਨ ਦੇਣਗੇ ਅਤੇ ਜੋ ਸੇਵਾ ਉਨ੍ਹਾਂ ਦੇ ਜੁੰਮੇ ਲੱਗੇਗੀ ਸਾਰੇ ਸਾਥੀ ਉਹ ਨਿਭਾਉਣ ਗੇ, ਇਸ ਸਮੇਂ ਉਕਤ ਆਗੂਆਂ ਤੋਂ ਬਿਨਾਂ ਮਨੋਜ ਦੂਆ , ਚਿਰਾਗ ਨਾਰੰਗ ਅਤੇ ਹੋਰ ਆਗੂ ਮੋਜ਼ੂਦ ਸਨ

ਇਸ ਸਮੇਂ UCPMA ਦੇ ਮੋਜ਼ੂਦਾ ਪ੍ਰਧਾਨ ਸ੍ਰ. ਹਰਸਿਮਰਜੀਤ ਸਿੰਘ ਲੱਕੀ ਨੇ ਇੰਦਰਜੀਤ ਸਿੰਘ ਨਵਯੁੱਗ ਅਤੇ ਸਾਰੇ ਆਗੂਆਂ ਦਾ ਧੰਨਵਾਦ ਕੀਤਾ,