ਦਿੱਲੀ ਦੇ ਜੈਤਪੁਰ ਇਲਾਕੇ’ਚ ਵੱਡਾ ਹਾਦਸਾ, ਮੰਦਿਰ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

ਨਿਊਜ਼ ਪੰਜਾਬ

ਦਿੱਲੀ ,9 ਅਗਸਤ 2025

ਦਿੱਲੀ ਦੇ ਦੱਖਣ-ਪੂਰਬੀ ਇਲਾਕੇ ਜੈਤਪੁਰ ਦੇ ਹਰੀ ਨਗਰ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪੁਰਾਣੇ ਮੰਦਰ ਦੀ ਕੰਧ ਅਚਾਨਕ ਢਹਿ ਗਈ। ਕੰਧ ਡਿੱਗਣ ਨਾਲ 8 ਲੋਕ ਹੇਠਾਂ ਦੱਬ ਗਏ, ਜਿਨ੍ਹਾਂ ਵਿੱਚੋਂ 7 ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕ ਸ਼ਾਮਲ ਹਨ। ਇਸ ਹਾਦਸੇ ਤੋਂ ਬਾਅਦ ਕੁੱਲ 8 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ 7 ਦੀ ਮੌਤ ਹੋ ਗਈ, ਇੱਕ ਦਾ ਇਲਾਜ ਚੱਲ ਰਿਹਾ ਹੈ। ਮੌਕੇ ‘ਤੇ ਖੋਜ ਕਾਰਜ ਅਜੇ ਵੀ ਜਾਰੀ ਹੈ।