ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖ਼ੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸੇਸ ਕਥਾ ਅਤੇ ਕੀਰਤਨ ਸਮਾਗਮ ਹੋਏ – ਬੈਨੀਪਾਲ

ਗਿਆਨੀ ਹਰਪ੍ਰੀਤ ਸਿੰਘ ਵਡਾਲਾ ਨੇ ਕਥਾ ਅਤੇ ਭਾਈ ਸ੍ਰਵਨ ਸਿੰਘ ਕੈਨੇਡਾ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ -ਬੈਨੀਪਾਲ

—————————————————-

ਲੁਧਿਆਣਾ,4 ਜਨਵਰੀ-ਸਾਹਿਬ-ਏ -ਕਮਾਲ, ਦਸਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਸਰੇ ਅਤੇ ਚੋਥੈ ਦਿਨ ਦੇ ਕਥਾ ਅਤੇ ਕੀਰਤਨ ਸਮਾਗਮ ਗੁਰਦੁਵਾਰਾ ਸ਼੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁੱਗਰੀ ਵਿਖ਼ੇ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਚੱਲ ਰਹੀ ਪ੍ਰਕਾਸ਼ ਪੁਰਬ

ਦੀ ਪੰਜ ਦਿਨਾਂ ਦੀ ਲੜੀ ਅੰਦਰ ਅੱਜ ਸਮਾਗਮ ਦੇ ਤਿਜੈ ਅਤੇ ਚੋਥੈ ਦਿਨ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸਾਹਿਬ ਸਿੰਘ ਲਖਣਾ ਅੰਮ੍ਰਿਤਸਰ ਸਾਹਿਬ ਵਾਲੀਆਂ ਨੇ ਗੁਰੂ ਇਤਿਹਾਸ ਵਾਰੇ ਜਾਣੂ ਕਰਵਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਸੰਗਤਾਂ ਨਾਲ ਵੀਚਾਰ ਸਾਝੈ ਕੀਤੈ ਗੁਰਦੁਵਾਰਾ ਸਾਹਿਬ ਅੰਦਰ ਇਕੱਤਰ ਹੋਈਆ ਸੰਗਤਾਂ ਦੇ ਨਾਲ ਵਿਚਾਰ ਕਰਦੀਆਂ ਹੋਇਆਂ ਗਿਆਨੀ ਸਾਹਿਬ ਸਿੰਘ ਲੱਖਣਾ ਨੇ ਸੰਗਤਾਂ ਨੂੰ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਸਤੇ ਤੇ ਚੱਲਣਾ ਚਾਇਦਾ ਹੈ ਅਤੇ ਸਾਨੂੰ ਆਪਣੇ ਬੱਚਿਆਂ ਅੰਦਰ ਗੁਰਸਿੱਖੀ ਦਾ ਜਜ਼ਬਾ ਪੈਦਾ ਕਰਨਾ ਚਾਇਦਾ ਹੈ।

ਸਮਾਗਮ ਦੇ ਚੋਥੇ ਦਿਨ ਸ਼ਾਮ ਦੇ ਸਮਾਗਮ ਵਿੱਚ ਸੋਧਰ ਰਹਿਰਾਸ ਦੀ ਚੌਕੀ ਤੋਂ ਬਾਅਦ ਭਾਈ ਸ੍ਰਵਨ ਸਿੰਘ ਕੈਨੇਡਾ ਵਾਲੀਆਂ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਰਸਭੀਨਾਂ ਕੀਰਤਨ ਸੁਣਾਕੇ ਗੁਰਜੱਸ ਨਾਲ ਜੋੜਿਆ ਅਤੇ ਆਪਣੇ 8 ਫੁੱਟ 3 ਇੰਚ ਲੰਬੇ ਪ੍ਰਕਾਸ ਕੀਤੇ ਦਾੜੈ ਵਾਰੇ ਸੰਗਤਾਂ ਨੂੰ ਦੱਸੀਆਂ ਅਤੇ ਦਾੜੈ ਦੇ ਦਰਸ਼ਨ ਕਰਵਾਏ।ਭਾਰੀ ਗਿਣਤੀ ਵਿੱਚ ਆਇਆਂ ਸੰਗਤਾਂ ਨੇ ਕੀਰਤਨ ਦਾ ਆਨੰਦ ਮਾਨੀਆਂ ।

ਬਾਅਦ ਵਿੱਚ ਗੁਰਦੁਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਵਾਰਾ ਸਾਹਿਬ ਦੇ ਮੁੱਖਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਸਰਬਜੀਤ ਸਿੰਘ ਚਗਰ ਤਰਲੋਕ ਸਿੰਘ ਸੱਚਦੇਵਾ ਦਰਸ਼ਨ ਸਿੰਘ ਬਲਬੀਰ ਸਿੰਘ ਅਤੇ ਵਰਿੰਦਰ ਮੋਹਨ ਸਿੰਘ ਨੇ ਭਾਈ ਸ੍ਰਵਨ ਸਿੰਘ ਦੇ ਕੀਰਤਨੀ ਜੱਥੇ ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ ਨਾਲ ਸਨਮਾਨ ਵੀ ਕੀਤਾ ਗਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਆਇਆਂ ਸੰਗਤਾਂ ਦਾ ਧੰਨਵਾਦ ਕਰਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਕੀ ਆਪਣੇ ਬੱਚਿਆਂ ਨੂੰ ਵੀ ਗੁਰੂ ਘਰ ਲੈਕੇ ਆਇਆਂ ਕਰਨ ਅਤੇ ਗੁਰੂ ਵਾਲੇ ਬਣਨ ਵਾਸਤੇ ਪ੍ਰੇਰਿਤ ਕਰਨ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਨੱਤਮਸਤਕ ਹੋਕੇ ਕਥਾ ਅਤੇ ਕੀਰਤਨ ਦਾ ਆਨੰਦ ਮਾਣਿਆ ਅਤੇ ਆਪਣਾ ਜੀਵਨ ਸਫਲਾਂ ਕੀਤਾ।

ਸਮਾਗਮ ਵਿੱਚ ਹਾਜ਼ਰ ਹੋਏ ਚੇਅਰਮੈਨ ਬਲਜੀਤ ਸਿੰਘ ਸੇਠੀ ਸੀਨੀਅਰ ਮੈਂਬਰ ਪਰਮਿੰਦਰ ਸਿੰਘ ਕਰਤਾਰ ਸਿੰਘ ਬਰਾੜ ਗੁਰਦੀਪ ਸਿੰਘ ਕਾਲੜਾ ਚਰਨਜੀਤ ਸਿੰਘ ਮਨਜੀਤ ਸਿੰਘ ਡਾਕਟਰ ਪ੍ਰੇਮ ਸਿੰਘ ਚਾਵਲਾ ਯਸ਼ਪਾਲ ਸਿੰਘ ਬਲਬੀਰ ਸਿੰਘ ਤੇਜਿੰਦਰ ਸਿੰਘ ਤਰਲੋਕ ਸਿੰਘ ਸੱਚਦੇਵਾ ਜਗਮੋਹਨ ਸਿੰਘ ਸਰਬਜੀਤ ਸਿੰਘ ਚਗਰ ਪਰਮਜੀਤ ਸਿੰਘ ਅਮਰਜੀਤ ਸਿੰਘ ਜਗਜੀਵਨ ਸਿੰਘ ਸੋਹਣਪਾਲ