ਨਿਊਜ਼ ਪੰਜਾਬ
ਧਰਮ ਹੇਤ ਸਾਕਾ ਜਿਨਿ ਕੀਆ। ਸੀਸੁ ਦੀਆ ਪਰ ਸਿਰਰੁ ਨ ਦੀਆ।
ਗੁਰੂ ਸਾਹਿਬ ਜੀ ਦਾ ਸ਼ਹੀਦੀ ਦੇਣ ਦਾ ਇੱਕ ਮਕਸਦ ਸਾਨੂੰ ਜਾਗਰੁਕ ਕਰਨਾ ਵੀ ਸੀ।
ਕੀ ਅਸੀਂ ਵਾਕੇ ਹੀ ਜਾਗਰੁਕ ਹਾਂ?ਆਓ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਨੂੰ ਜਾਣੀਏ ਅਤੇ ਹੋਰਨਾਂ ਨੂੰ ਜਾਣੂ ਕਰਵਈਏ👆🏻🙏🏻
ਗੁਰੂ ਤੇਗ ਬਹਾਦਰ ਜੀ (1621–1675) ਨੌਵੇਂ ਸਿੱਖ ਗੁਰੂ ਸਨ, ਜੋ ਆਪਣੀ ਆਤਮਕ ਸ਼ਕਤੀ, ਬਹਾਦਰੀ ਅਤੇ ਮਨੁੱਖਤਾ ਲਈ ਪ੍ਰਸਿੱਧ ਹਨ। ਉਹ ਸ਼ੁਰੂ ਤੋਂ ਹੀ ਧਰਮ, ਨਿਆਂ ਅਤੇ ਸਚਾਈ ਦੇ ਰਾਹ ‘ਤੇ ਚੱਲਣ ਵਾਲੇ ਸਨ। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਅਤੇ ਸਾਰੇ ਸਮਾਜ ਲਈ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨ ਲਈ ਆਪਣੀ ਸ਼ਹਾਦਤ ਦਿੱਤੀ। ਚਾਂਦਨੀ ਚੌਕ, ਦਿੱਲੀ ਵਿੱਚ ਉਨ੍ਹਾਂ ਦੀ ਸ਼ਹਾਦਤ ਨੇ ਦਬੇ ਕੁਚਲੇ ਲੋਕਾਂ ਵਿੱਚ ਹੌਸਲਾ ਪੈਦਾ ਕੀਤਾ ਅਤੇ ਉਨ੍ਹਾਂ ਨੂੰ “ਹਿੰਦ ਦੀ ਚਾਦਰ” ਦੇ ਸਨਮਾਨ ਨਾਲ ਨਵਾਜਿਆ ਗਿਆ।
