ਨਿਊਜ਼ ਪੰਜਾਬ
24 ਜੁਲਾਈ 2025
ਅੰਮ੍ਰਿਤਸਰ ਦੇ ਸਰਹੱਦੀ ਅਟਾਰੀ ਦੇ ਪਿੰਡ ਮੁਹਾਵਾ ਦੇ ਕਿਸਾਨ ਆਗੂ ਕਾਬਲ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ ਛੇ ਸਾਲ ਪਹਿਲਾਂ ਇਟਲੀ ਗਿਆ ਸੀ।22 ਜੁਲਾਈ ਮੰਗਲਵਾਰ ਨੂੰ ਉਹ ਜਿੱਥੇ ਡੇਰੀ ਤੇ ਕੰਮ ਕਰਦਾ ਸੀ ਉੱਥੇ ਕਹਿ ਕੇ ਗਿਆ ਕਿ ਮੈਂ ਆਪਣੇ ਚਾਚੇ ਨੂੰ ਮਿਲਣ ਲਈ ਚੱਲਾ ਹਾਂਪਰ ਨਾ ਉਹ ਆਪਣੇ ਚਾਚੇ ਕੋਲ ਗਿਆ ਤੇ ਨਾ ਹੀ ਅਜੇ ਤੱਕ ਉਸਦਾ ਕੋਈ ਪਤਾ ਲੱਗ ਸਕਿਆ ਹੈ। ਉੱਥੇ ਹੀ ਹਰਮਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
