ਨਿਊਜ਼ ਪੰਜਾਬ
28 ਜੂਨ 2025
ਭਾਸ਼ਾ ਭਾਗ ਪੰਜਾਬੀ ਵਲੋਂ ਇੱਥੇ ਭਾਸ਼ਾ ਭਵਨ ਵਿੱਚ ਰੂਹਾਂ ‘ ਚ ਪੰਜਾਬੀ ਭਾਸ਼ਾ , ਮੰਡੀ ਤੇ ਮੀਡੀਆ ਦੀ ਵਰਤਮਾਨ ਸਥਿਤੀ ਬਾਰੇ ਆਸਟ੍ਰੇਲੀਆ ਵਸਦੀ ਬਹੁਪਰਤੀ ਸ਼ਖਸੀਅਤ ਗੁਰਮਿੰਦਰ ਸਿੰਘ ਮਿੰਟੂ ਬਾਰਾੜ ਨਾਲ ਜਾਣਕਾਰੀ ਭਰਪੂਰ ਸੰਵਾਦ ਦਾ ਆਯੋਜਨ ਕੀਤਾ । ਡਾਇਰੈਕਟਟਰ ਭਾਸ਼ਾਵਾਂ ਸ . ਜਸਵੰਤ ਸਿੰਘ ਜਫ਼ਰ ਦੀ ਅਗਵਾਈ ‘ ਚ ਹੋਇਆ ਇਸ ਸਮਾਗਮ ਨੂੰ ਸਰੋਤਿਆਂ ਨੇ ਆਪਣੇ ਸਵਾਲਾਂ ਨਾਲ ਸੰਵਾਦ ਨੂੰ ਅਰਥ ਭਰਪੂਰ ਬਣਾ ਦਿੱਤਾ । ਇਸ ਮੌਕੇ ਸਾਹਿਤ ਤੇ ਸੁਵਿਧਾਚਾਰ ਨਾਲ ਜੁੜੀਆਂ ਨਾਮੀ ਸ਼ਖਸੀਅਤਾਂ ਹਾਜ਼ਰ ਸਨ ।
