ਸੈਮੀਨਾਰ – ਗੁਰੂ ਤੇਗਬਹਾਦਰ ਸਾਹਿਬ ਜੀ ਨੇ ਸਮਾਜ ਨੂੰ ਨਿਰਭਉ ਤੇ ਨਿਰਵੈਰ ਦੇ ਸੰਕਲਪ ਨਾਲ ਜੋੜਿਆ- ਡਾ਼ ਕੁਲਦੀਪ ਚੰਦ ਅਗਨੀਹੋਤਰੀ

ਲੁਧਿਆਣਾ,28 ਜੂਨ (ਆਰ. ਐਸ. ਖਾਲਸਾ) ਉੱਚੇ ਆਦਰਸ਼ਾਂ ਦੇ ਧਾਰਨੀ ਧਰਮ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਜੀ ਨੇ ਭਗਤੀ ‘ਤੇ ਸ਼ਕਤੀ ਦੇ ਸੰਕਲਪ ਤੇ ਪਹਿਰਾ ਦਿੰਦਿਆਂ ਧਰਮ ਦੀ ਰੱਖਿਆ ਲਈ ਜੋ ਆਪਣੀ ਸ਼ਹਾਦਤ ਦਿੱਤੀ। ਉਹ ਸਮੁੱਚੇ ਵਿਸ਼ਵ ਦੇ ਇਤਿਹਾਸ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀ

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡਾ਼ ਕੁਲਦੀਪ ਚੰਦ ਅਗਨੀਹੋਤਰੀ ਵਾਇਸ ਚੇਅਰਮੈਨ ਹਰਿਆਣਾ ਸਾਹਿਤ ਐਕਡਮੀ ਨੇ ਭਾਈ ਘਨ੍ਹੱਈਆ ਵੈਲਫੇਅਰ ਐਂਡ ਰਿਸਰਚ ਟਰੱਸਟ ਲੁਧਿਆਣਾ ਵੱਲੋ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ 350 ਵੇਂ ਬਲਿਦਾਨ ਵਰ੍ਹੇ ਨੂੰ ਸਮਰਪਿਤ ਕਾਲਜ ਆਫ਼ ਐਗਰੀਕਲਚਰਲ ਇੰਜੀਨਿਅਰਿੰਗ ਐਡ ਟੈਕਨੋਲਜੀ ਪੀ. ਏ. ਯੂ ਲੁਧਿਆਣਾ ਦੇ ਜੈਕਬ ਹਾਲ ਵਿਖੇ ਕਰਵਾਏ ਗਏ ਵਿਸੇਸ਼ ਸੈਮੀਨਾਰ ਅੰਦਰ ਇਕੱਤਰ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਕਾਲਜ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।

ਉਨ੍ਹਾਂ ਨੇ ਆਪਣੀ ਪ੍ਰਭਾਵਸਾ਼ਲੀ ਤਕਰੀਰ ਵਿੱਚ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਨੇ ਭਾਰਤੀ ਜਨ ਜੀਵਨ ਵਿੱਚ ਇੱਕ ਨਵੀ ਚੇਤਨਾ ਦਾ ਆਗਾਜ਼ ਕੀਤਾ ਖਾਸ ਕਰਕੇ  ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਮੇਂ ਦੀ ਹਕੂਮਤ ਵੱਲੋ ਕੀਤੇ ਜਾ ਰਹੇ ਜਬਰ ਤੇ ਜੁਲਮ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰਦਿਆਂ ਹੋਇਆ ਭਾਰਤੀ ਲੋਕਾਂ ਅੰਦਰ ਸਵੈਮਾਣ ਵਾਲਾ ਜੀਵਨ ਜਿਉਣ ਦੀ ਭਾਵਨਾ ਨੂੰ ਪ੍ਰਚੰਡ ਕੀਤਾ! ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਭਾਰਤੀ ਸਮਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਫਲਸਫੇ ਤੇ ਕੁਰਬਾਨੀ ਤੋ ਸੇਧ ਲੈ ਕੇ ਆਪਣੇ ਆਪਣੇ ਜੀਵਨ ਨੂੰ ਗੁਰੂ ਆਸੇ ਅਨੁਸਾਰ ਜੀਉ ਕੇ ਆਪਣੇ ਅੰਦਰ ਕੌਮੀਅਤ ਵਾਲੀ ਸੋਚ ਉਭਾਰੇ!

ਇਸ ਦੌਰਾਨ ਸੈਮੀਨਰ ਅੰਦਰ ਮੁੱਖ ਮਹਿਮਾਨ ਦੇ ਰੂਪ ਵੱਜੋ ਪੁੱਜੇ ਪੀ਼ ਏ਼ ਯੂ ਦੇ ਵਾਇਸ ਚਾਂਸਲਰ ਡਾ਼ ਸਤਬੀਰ ਸਿੰਘ ਗੋਸਲ

ਤੇ ਵਿਸੇਸ਼ ਮਹਿਮਾਨ ਡਾ਼ ਮੋਨਿਕਾ ਸਾ਼ਰਧਾ (ਪ੍ਰੋਫੈਸਰ ਮਾਸਟਰ ਤਾਰਾ ਸਿੰਘ ਕਾਲਜ) ਨੇ ਵੀ ਆਪਣੇ ਖੋਜ ਭਰਪੂਰ ਸ਼ਬਦਾਂ ਦੀ ਸਾਂਝ ਮਹਿਮਾਨ ਸ਼ਖਸੀਅਤਾ ਤੇ ਵਿਦਿਆਰਥੀਆਂ ਨਾਲ ਕਰਦਿਆਂ ਹੋਇਆ ਕਿਹਾ ਕਿ ਤੇਗ ਤੇ ਗਿਆਨ ਦੇ ਧਨੀ ਵੱਜੋ ਜਾਣੇ ਜਾਂਦੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਸਾਨੂੰ ਡਰ ਤੋ ਉਪਰ ਉੱਠ ਕੇ ਹੱਕ, ਸੱਚ ਤੇ ਇਨਸਾਫ਼ ਤੇ ਪਹਿਰਾ ਦੇਣ ਦੇ ਸਿਧਾਂਤ ਨਾਲ ਜੋੜਦੀ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਫਲਾਸਫੀ ਸਮੁੱਚੀ ਲੋਕਾਈ ਨੂੰ ਨਿਰਭਉ ਤੇ ਨਿਰਵੈਰ ਹੋਣ ਦੀ ਪ੍ਰੇਣਾ ਦਿੰਦੀ ਹੈ।ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਮੌਜੂਦਾ ਸਮੇਂ ਦੀ ਨੌਜਵਾਨ ਪੀੜੀ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਵੱਲੋ ਬਖਸ਼ੇ ਭਗਤੀ ਤੇ ਸ਼ਕਤੀ ਦੇ ਸੰਕਲਪ ਤੋਂ ਸੇਧ ਲੈ ਕੇ ਆਪਣੇ ਅੰਦਰ ਸਵੈਮਾਣ ਦੀ ਭਾਵਨਾ ਪ੍ਰਚੰਡ ਕਰੇ।

ਇਸ ਮੌਕੇ ਭਾਈ ਘਨ੍ਹੱਈਆ ਵੈਲਫੇਅਰ ਐਂਡ ਰਿਸਰਚ ਟਰੱਸਟ ਲੁਧਿਆਣਾ ਦੇ ਪ੍ਰਧਾਨ ਸ੍ਰੀ ਭੁਪਿੰਦਰ ਜੈਨ ਨੇ ਆਪਣੇ ਗੁਣਨਾਤਮਕ ਸ਼ਬਦਾਂ ਦੀ ਸਾਂਝ ਕੀਤੀ ਅਤੇ ਟਰੱਸਟ ਵੱਲੋ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ 350 ਸਾਲਾਂ ਬਲਿਦਾਨ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਜਾਣਕਾਰੀ ਦਿੱਤੀ ਤੇ ਅੱਜ ਦੇ ਸੈਮੀਨਾਰ ਵਿੱਚ ਆਈਆਂ ਸਮੂਹ ਵਿਦਵਾਨ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕੀਤਾ!

ਇਸ ਸਮੇ ਉਨਾਂ ਦੇ ਨਾਲ ਡਾ਼ ਨਰੋਤਮਾ ਮੌਦਗਿਲ ਟ੍ਰੱਸਟੀਭਾਈ ਘਨ੍ਹੱਈਆ ਵੈਲਫੇਅਰ ਐਂਡ ਰਿਸਰਚ ਟਰੱਸਟ,ਬਲਜਿੰਦਰ ਸਿੰਘ ਪ੍ਰੋਗਰਾਮ ਇੰਨਚਾਰਜ,ਡਾ਼ ਰਾਕੇਸ਼ ਸਾਰਧਾ, ਯਸ਼ ਗੀਰੀ ਜੀ, ਡਾ ਨਵਪ੍ਰੇਮ ਸਿੰਘ, ਡਾ ਮੁਕੇਸ਼ ਤਿਆਗ, ਡਾ਼ ਰਾਜੀਵ ਸਿੱਕਾ, ਯਸ਼ ਪੁਰੀ ਜੀ,ਡਾ਼ ਮਨਪ੍ਰੀਤ ਕੌਰ ਸਮੇਤ ਕਈ ਪ੍ਰਮੁੱਖ ਸ਼ਖਸੀਅਤਾ ਹਾਜਰ ਸਨ!