ਸਮਾਂ ਅਤੇ ਜ਼ਿੰਦਗੀ ਦੀ ਅਹਿਮੀਅਤ ਸਮਝੋ, ਕਿਉਂਕਿ ਗੁਆਇਆ ਹੋਇਆ ਸਮਾਂ ਕਦੇ ਵਾਪਸ ਨਹੀਂ ਆਉਂਦਾ

ਨਿਊਜ਼ ਪੰਜਾਬ

14 ਨਵੰਬਰ,2026

ਸਮਾਂ ਜ਼ਿੰਦਗੀ ਦੀ ਉਹ ਗੱਡੀ ਹੈ, ਜਿਸ ਵਿੱਚ ਨਾ ਤਾਂ ਬ੍ਰੇਕ ਹੁੰਦੀ ਹੈ ਅਤੇ ਨਾ ਹੀ ਰਿਵਰਸ ਗੀਅਰ। ਇਹ ਲਗਾਤਾਰ ਅੱਗੇ ਵਧਦਾ ਰਹਿੰਦਾ ਹੈ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਆਉਂਦਾ। ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਬਦਲਣ ਲਈ ਸਮਾਂ ਮਿਲਦਾ ਹੈ, ਪਰ ਬੀਤਿਆ ਹੋਇਆ ਸਮਾਂ ਕਦੇ ਵਾਪਸ ਨਹੀਂ ਮਿਲਦਾ। ਇਸ ਲਈ ਹਰ ਪਲ ਦੀ ਕਦਰ ਕਰਨੀ ਚਾਹੀਦੀ ਹੈ, ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ ਅਤੇ ਮੌਕਿਆਂ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਕਿਉਂਕਿ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਸ ਲਈ ਸਮੇਂ ਦੀ ਸਹੀ ਵਰਤੋਂ ਕਰਕੇ ਇਸ ਨੂੰ ਖੂਬਸੂਰਤ ਬਣਾਓ।