ਡੇਰਾ ਬਿਆਸ ਜਾ ਰਹੀ ਸੰਗਤ ਨੂੰ ਪੇਸ਼ ਆਏ ਹਾਦਸੇ ਵਿੱਚ 3 ਸ਼ਰਧਾਲੂਆਂ ਦੀ ਮੌਤ ਅਤੇ 15 ਜਖ਼ਮੀ – ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਸ਼ਰਧਾਲੂ

ਨਿਊਜ਼ ਪੰਜਾਬ

ਕਪੂਰਥਲਾ ਦੇ ਢਿਲਵਾਂ ਟੋਲ ਪਲਾਜ਼ਾ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਗੁਡਾਣਾ ਪੁਲ ਨੇੜੇ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਵਾਪਰੇ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਹੋਰ ਫਟੜ ਹੋ ਗਏ, ਸਬੰਧੀ ਹੋਰ ਜਾਣਕਾਰੀ ਮਿਲੀ ਹੈ ਜਿਸ ਅਨੁਸਾਰ ਇਹ ਸ਼ਰਧਾਲੂ ਹੁਸ਼ਿਆਰਪੁਰ ਤੋਂ ਡੇਰਾ ਰਾਧਾ ਸਵਾਮੀ ਬਿਆਸ ਵਿਖ਼ੇ ਜਾ ਰਹੇ ਸਨ  ਜਖ਼ਮੀਆਂ ਨੂੰ ਬਿਆਸ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ

ਇੱਕ ਚਾਰ ਪਹੀਆ ਵਾਹਨ ਅਤੇ ਇੱਕ ਆਰਟਿਕਾ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 60 ਸਾਲਾ ਪ੍ਰਵੀਨ ਕੁਮਾਰੀ ਅਤੇ ਉਨ੍ਹਾਂ ਦੇ ਪਤੀ 62 ਸਾਲਾ ਕਲਿਆਣ ਸਿੰਘ, ਵਾਸੀ ਹੁਸ਼ਿਆਰਪੁਰ ਅਤੇ 19 ਸਾਲਾ ਸੰਜਨਾ, ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਦੇ ਨਾਲ ਹੀ ਦੋਵਾਂ ਵਾਹਨਾਂ ਵਿੱਚ ਸਵਾਰ 14-15 ਲੋਕ ਜ਼ਖਮੀ ਹੋ ਗਏ ਹਨ।ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਰਾਮ ਪੁਰ ਬਿਲੜੋਂ ਵਿੱਚ ਅੱਜ ਉਦੋਂ ਮਾਤਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਤੋਂ ਡੇਰਾ ਰਾਧਾ ਸੁਆਮੀ ਬਿਆਸ ਨੂੰ ਗਈ ਸੰਗਤ ਦਾ ਵਾਹਨ ਛੋਟਾ ਹਾਥੀ ਟਾਟਾ ਏਸ ਅੰਮ੍ਰਿਤਸਰ-ਜਲੰਧਰ ਹਾਈਵੇਅ ਉੱਤੇ ਕਸਬਾ ਢਿਲਵਾਂ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਹਾਦਸਾ ਉਦੋਂ ਵਾਪਰਿਆ ਜਦੋਂ ਛੋਟੇ ਹਾਥੀ ਦੀ ਸਾਹਮਣੇ ਤੋਂ ਆ ਰਹੀ ਕਾਰ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਬਜ਼ੁਰਗ ਜੋੜੇ ਅਤੇ ਇਕ ਲੜਕੀ ਦੀ ਮੌਤ ਹੋ ਗਈ ਅਤੇ ਵਾਹਨ ਵਿਚ ਸਵਾਰ ਕਰੀਬ ਪੰਦਰਾਂ ਸ਼ਰਧਾਲੂ ਸਖ਼ਤ ਜ਼ਖਮੀ ਹੋਏ ਗਏ। ਇਹ ਹਾਦਸਾ ਸਵੇਰੇ ਕਰੀਬ ਪੰਜ ਵਜੇ ਵਾਪਰਿਆ।

ਪਿੰਡ ਦੇ ਸਰਪੰਚ ਖੇਮਰਾਜ ਨੇ ਮੀਡੀਆ ਨੂੰ ਦੱਸਿਆ ਕਿ ਇਹ ਸੰਗਤ ਡੇਰਾ ਰਾਧਾ ਸੁਆਮੀ ਬਿਆਸ ਵਿੱਚ ਹੋ ਰਹੇ ਧਾਰਮਿਕ ਸਮਾਰੋਹ ਵਿੱਚ ਸ਼ਮੂਲੀਅਤ ਲਈ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਕਲਿਆਣ ਸਿੰਘ (ਕਰੀਬ 75 ਸਾਲ) ਤੇ ਉਨ੍ਹਾਂ ਦੀ ਪਤਨੀ ਸੁਮਿਤਰਾ ਦੇਵੀ ਅਤੇ ਸੰਜਨਾ ਦੇਵੀ ਪੁੱਤਰੀ ਪਵਨਜੀਤ ਵਜੋਂ ਹੋਈ ਹੈ। ਸੰਜਨਾ ਐਮਏ ਦੀ ਵਿਦਿਆਰਥਣ ਸੀ ।

ਥਾਣਾ ਢਿਲਵਾਂ ਦੇ ਐਸਐਚਓ ਦਲਵਿੰਦਰਬੀਰ ਸਿੰਘ ਨੇ ਦੱਸਿਆ ਕਿ ਜਾਂਚ ਅਧਿਕਾਰੀ ਏਐਸਆਈ ਮੂਰਤੀ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੜਕ ਸੁਰੱਖਿਆ ਬਲ ਦੇ ਦਿਆਲਪੁਰ-ਬਿਆਸ ਰੂਟ ਨੰਬਰ 52902 ਦੇ ਇੰਚਾਰਜ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਇੱਕ ਰਾਹਗੀਰ ਨੇ ਗੁਡਾਣਾ ਪੁਲ ਨੇੜੇ ਹਾਦਸਾ ਹੋਣ ਦੀ ਸੂਚਨਾ ਦਿੱਤੀ। ਉਹ ਤੁਰੰਤ ਆਪਣੇ ਸਾਥੀ ਕਾਂਸਟੇਬਲ ਵਿਕਾਸ ਅਤੇ ਕਾਂਸਟੇਬਲ ਜਗਤਾਰ ਸਿੰਘ ਨਾਲ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਇੱਕ ਆਰਟਿਕਾ ਕਾਰ ਨੰਬਰ (HR-67-E-8027) ਜਿਸਨੂੰ ਭਾਮ ਪੁੱਤਰ ਧਰਮਪਾਲ ਨਿਵਾਸੀ ਕਰਨਾਲ ਚਲਾ ਰਿਹਾ ਸੀ ਅਤੇ ਇੱਕ ਚਾਰ ਪਹੀਆ ਵਾਹਨ ਨੰਬਰ (PB-07-CJ-1390) ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵੇਂ ਵਾਹਨ ਪਲਟ ਗਏ ਅਤੇ ਆਰਟਿਕਾ ਪੁਲ ਤੋਂ ਹੇਠਾਂ ਡਿੱਗ ਗਈ। ਦੋਵਾਂ ਵਾਹਨਾਂ ਵਿੱਚ ਸਵਾਰ 14-15 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਔਰਤਾਂ ਸਮੇਤ ਤਿੰਨ ਦੀ ਮੌਤ ਹੋ ਗਈ।


ਤਸਵੀਰ : ਸੋਸ਼ਲ ਮੀਡੀਆ