ਨਿਊਜ਼ ਪੰਜਾਬ
28 ਜੂਨ 2025
ਫਿਰੋਜ਼ਪੁਰ’ਚ ਤਲਾਸ਼ੀ ਦੌਰਾਨ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਇਹ ਘਟਨਾ 27 ਜੂਨ 2025 ਨੂੰ ਦੁਪਹਿਰ 12.10 ਵਜੇ, ਜਦੋਂ ਜੇਲ੍ਹ ਦੀ ਸੁਰੱਖਿਆ ‘ਚ ਤਾਇਨਾਤ ਇਕ ਕਮਾਂਡੋ ਕਰਮਚਾਰੀ, ਸੁੱਖਾ ਸਿੰਘ ਥਾਣਾ ਝਬਾਲ, ਜ਼ਿਲ੍ਹਾ ਤਾਰਨਤਾਰਨ, ਆਪਣੀ ਡਿਊਟੀ ’ਤੇ ਜਾਣ ਲਈ ਜੇਲ੍ਹ ਦੀ ਮੁੱਖ ਡਿਊਢੀ ’ਤੇ ਪਹੁੰਚਿਆ ਤਾਂ ਤਲਾਸ਼ੀ ਦੌਰਾਨ ਉਸ ਦੇ ਖੱਬੇ ਬੂਟ ਦੇ ਪਤਾਵੇ ‘ਚੋਂ 20 ਗ੍ਰਾਮ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜੇਲ੍ਹ ਦੇ ਸੁਰੱਖਿਆ ਅਮਲੇ ਦੀ ਸਖ਼ਤੀ ਤੇ ਸੁਚੇਤਤਾ ਸਦਕਾ ਇਹ ਨਸ਼ੀਲਾ ਪਦਾਰਥ ਸਮੇਂ ਸਿਰ ਫੜ੍ਹਿਆ ਗਿਆ। ਸਹਾਇਕ ਸੁਪਰਡੈਂਟ ਤਰਸੇਮ ਸਿੰਘ ਵੱਲੋਂ ਮਿਲੇ ਪੱਤਰ ਨੰਬਰ 4364, ਮਿਤੀ 27 ਜੂਨ 2025 ਦੇ ਅਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਮੁਲਜ਼ਮ ਸੁੱਖਾ ਸਿੰਘ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਗੈਰ-ਵਪਾਰਕ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
