13 ਲੱਖ ਰਿਸ਼ਵਤ ਮਾਮਲੇ ‘ਚ ਫਰਾਰ ਓਪੀ ਰਾਣਾ ਨੇ ਕੀਤਾ ਸਰੰਡਰ, 7 ਦਿਨਾਂ ਦੇ CBI ਰਿਮਾਂਡ ‘ਤੇ ਭੇਜਿਆ

ਨਿਊਜ਼ ਪੰਜਾਬ

2 ਜੂਨ 2026

13 ਲੱਖ ਰੁਪਏ ਦੇ ਕਥਿਤ ਰਿਸ਼ਵਤ ਮਾਮਲੇ ਵਿੱਚ ਨਾਮਜ਼ਦ ਵਿਜੀਲੈਂਸ ਚੀਫ ਦੇ ਰੀਡਰ ਓਪੀ ਰਾਣਾ ਨੇ ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਵਿੱਚ ਸਰੰਡਰ ਕਰ ਦਿੱਤਾ ਹੈ। ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ 7 ਦਿਨਾਂ ਦੇ CBI ਰਿਮਾਂਡ ‘ਤੇ ਭੇਜ ਦਿੱਤਾ ਹੈ। ਓਪੀ ਰਾਣਾ 11 ਮਈ ਨੂੰ ਦਰਜ ਭ੍ਰਿਸ਼ਟਾਚਾਰ ਕੇਸ ਤੋਂ ਬਾਅਦ ਫਰਾਰ ਚੱਲ ਰਿਹਾ ਸੀ ਅਤੇ CBI ਦੀ ਕਾਰਵਾਈ ਦੌਰਾਨ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਜਾਂਚ ਏਜੰਸੀ ਦੇ ਅਨੁਸਾਰ, ਰਾਣਾ ਅਤੇ ਉਸ ਦੇ ਸਾਥੀਆਂ ‘ਤੇ ਇੱਕ ਸਟੇਟ ਟੈਕਸ ਅਧਿਕਾਰੀ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਅਤੇ ਬਾਅਦ ਵਿੱਚ ਰਾਹਤ ਦੇਣ ਦੇ ਨਾਂ ‘ਤੇ ਰਿਸ਼ਵਤ ਮੰਗਣ ਦੇ ਦੋਸ਼ ਹਨ। ਇਸ ਮਾਮਲੇ ਵਿੱਚ ਪਹਿਲਾਂ ਹੀ ਤਿੰਨ ਵਿਚੋਲੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਦਕਿ ਹੁਣ ਰਾਣਾ ਦੇ ਸਰੰਡਰ ਤੋਂ ਬਾਅਦ CBI ਜਾਂਚ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ।