ਕਪੂਰਥਲਾ ‘ਚ  ਭਿਆਨਕ ਹਾਦਸਾ, ਰਾਣਾ ਸ਼ੂਗਰ ਮਿੱਲ ਦੇ ਟਰੱਕ ਨਾਲ ਹੋਈ ਕਾਰ ਦੀ ਟੱਕਰ,AAP ਨੇਤਾ ਦੇ ਭਤੀਜੇ ਦੀ ਹਾਦਸੇ ‘ਚ ਹੋਈ ਮੌਤ

ਨਿਊਜ਼ ਪੰਜਾਬ

ਕਪੂਰਥਲਾ ,28 ਜੂਨ 2025

ਕਪੂਰਥਲਾ ‘ਚ ‘ਆਪ’ ਨੇਤਾ ਦੇ ਭਤੀਜੇ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਗੋਇੰਦਵਾਲ ਸਾਹਿਬ ਰੋਡ ‘ਤੇ ਰਾਤ ਕਰੀਬ 11 ਵਜੇ ਭਵਾਨੀਪੁਰ ਪਿੰਡ ਕੋਲ ਇਕ ਸਵਿਫਟ ਕਾਰ ਦੀ ਰਾਣਾ ਸ਼ੂਗਰ ਮਿਲ ਦੇ ਟਰੱਕ ਨਾਲ ਟੱਕਰ ਹੋ ਗਈ। ਹਾਦਸੇ ‘ਚ ਕਾਰ ਡਰਾਈਵਰ ਤਰਨਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਰਨਜੀਤ ਪਿੰਡ ਦਬੂਲੀਆ ਦੇ ਬਾਲਕਰ ਸਿੰਘ ਦੇ ਬੇਟੇ ਸਨ। ਉਹ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦੇ ਭਤੀਜੇ ਸਨ। ਥਾਣਾ ਕੋਤਵਾਲੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਕਿਰਪਾਲ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ‘ਚ ਰਖਵਾ ਦਿੱਤਾ ਗਿਆ ਹੈ। ਪੁਲਿਸ ਦੋਵਾਂ ਵਾਹਨਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।