ਅਜਨਾਲਾ ਵਿਖੇ ਬਲੈਰੋ ਕਾਰ ਤੇ ਸਾਈਕਲ ਨੂੰ ਮਾਰੀ ਟੱਕਰ, ਸਾਈਕਲ ਤੇ ਜਾ ਰਹੇ 15 ਸਾਲਾ ਬੱਚੇ ਦੀ ਮੌਤ

ਨਿਊਜ਼ ਪੰਜਾਬ

11 ਜੂਨ 2025

ਅਜਨਾਲਾ ਦੇ ਬਾਜ਼ਾਰ ‘ਚ ਅੱਜ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ 15 ਸਾਲਾ ਗੁਰਸ਼ਬਦ ਮੀਤ ਸਿੰਘ ਦੀ ਬਲੈਰੋ ਕਾਰ ਨਾਲ ਟੱਕਰ ਕਾਰਨ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਸਾਰੇ ਸ਼ਹਿਰ ‘ਚ ਸੋਗ ਦੀ ਲਹਿਰ ਛਾ ਗਈ।

ਮਿਲੀ ਜਾਣਕਾਰੀ ਅਨੁਸਾਰ, ਗੁਰਸ਼ਬਦ ਮੀਤ ਸਿੰਘ ਸਾਈਕਲ ‘ਤੇ ਘਰੇਲੂ ਸਮਾਨ ਲੈਣ ਲਈ ਨਿਕਲਿਆ ਸੀ। ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਇੱਕ ਤੇਜ਼ ਰਫਤਾਰ ਬਲੈਰੋ ਕਾਰ ਨੇ ਉਸ ਨੂੰ ਹਿੱਟ ਕਰ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਦੀ ਮੌਤ ਮੌਕੇ ‘ਤੇ ਹੀ ਹੋ ਗਈ ।ਮ੍ਰਿਤਕ ਬੱਚੇ ਦੇ ਦਾਦਾ ਜੀ ਨੇ ਰੋ ਰੋ ਕੇ ਦੱਸਿਆ ਕਿ ਉਹਨਾਂ ਦੇ ਘਰ ‘ਚ ਅਚਾਨਕ ਇਹ ਮਾਤਮ ਛਾ ਗਿਆ। ਪਰਿਵਾਰਕ ਮੈਂਬਰਾਂ ਨੇ ਦਿਲ ਤੋੜ ਦੇਣ ਵਾਲੀ ਹਾਲਤ ‘ਚ ਇਨਸਾਫ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰ ਅਤੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।