ਨਿਊਜ਼ ਪੰਜਾਬ
ਸੋਸ਼ਲ ਮੀਡੀਆ ਤੇ ਹਰ ਵੇਲੇ ਕੋਈ ਨਾ ਕੋਈ ਦਿਲਚਸਪ ਵੀਡੀਓ ਚਰਚਾ ਵਿੱਚ ਰਹਿੰਦੀਆਂ ਹਨ ਜ੍ਹਿਨਾਂ ਵਿੱਚ ਮਾਰ-ਧਾੜ, ਅਜੀਬ ਤਰ੍ਹਾਂ ਦੇ ਕਰਤਬ ਜਾਂ ਆਪਣੀ ਮਸ਼ਹੂਰੀ ਲਈ ਵੱਖ – ਵੱਖ ‘ਅੰਦਾਜ਼ ‘ ਦੀਆਂ ਵੀਡੀਓ ਸ਼ਾਮਲ ਹੁੰਦੀਆਂ ਹਨ, ਪਰ ਕਈ ਵਾਰ ਜਾਨਵਰਾਂ ਦੀਆਂ ਵੀਡੀਓ ਇਨਸਾਨਾਂ ਲਈ ਵੀ ਇੱਕ ਸੁਨੇਹਾ ਦੇ ਜਾਂਦੀਆਂ ਹਨ, ਇਸੇ ਤਰ੍ਹਾਂ ਦੀ ਇੱਕ ਵੀਡੀਓ ਅੱਜ ਕੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਹੁਣ ਤੱਕ 20 ਲੱਖ ਲੋਕ ਹਾਥੀ ਨੂੰ ਅਸੀਸਾਂ ਦੇ ਰਹੇ ਹਨ ਜਿਹਨੇ ਇੱਕ ਹਿਰਨ ਦੀ ਜਾਣ ਬਚਾਈ ਹੈ, ਜਾਨਵਰਾਂ ਦੀ ਬੁੱਧੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਵੀਡੀਓ ਵਿੱਚ ਇੱਕ ਹਾਥੀ ਪਾਣੀ ਪੀਣ ਲਈ ਪਹਾੜੀਆਂ ਦੇ ਵਿਚਕਾਰ ਬਣੇ ਇੱਕ ਡੂੰਘੇ ਤਲਾਅ ‘ਤੇ ਪਹੁੰਚਿਆ ਹੈ। ਕੁਝ ਹਿਰਨ ਪਹਿਲਾਂ ਹੀ ਉੱਥੇ ਮੌਜੂਦ ਹਨ। ਹਾਥੀ ਆਪਣੀ ਮਸਤੀ ਵਿੱਚ ਆਪਣੀ ਸੁੰਢ ਦੀ ਮਦਦ ਨਾਲ ਪਾਣੀ ਪੀ ਰਿਹਾ ਹੈ।
ਇਸ ਦੌਰਾਨ, ਇੱਕ ਹਿਰਨ ਦਿਖਾਈ ਦਿੰਦਾ ਹੈ, ਜੋ ਪਾਣੀ ਪੀਣ ਵੇਲੇ ਕਿਸੇ ਕਾਰਨ ਕਰਕੇ ਤਲਾਅ ਵਿੱਚ ਡਿੱਗ ਜਾਂਦਾ ਹੈ। ਤਲਾਅ ਦੀ ਡੂੰਘਾਈ ਅਤੇ ਬਾਹਰ ਨਿਕਲਣ ਲਈ ਉਚਾਈ ਕਾਰਨ ਉਹ ਯਤਨ ਕਰਨ ਦੇ ਬਾਵਜ਼ੂਦ ਬਾਹਰ ਆਉਣ ਵਿੱਚ ਕਾਮਯਾਬ ਨਹੀਂ ਹੋ ਰਿਹਾ ਹੈ।
ਪਾਣੀ ਦੇ ਅੰਦਰ ਫਸਿਆ ਹੋਇਆ ਹਿਰਨ ਜਾਣ ਬਚਾਉਣ ਲਈ ਪਾਣੀ ਵਿੱਚ ਤੈਰ ਕੇ ਆਪਣੀ ਜਾਨ ਬਚਾਉਂਦਾ ਹੋਇਆ ਉੱਪਰ ਚੜ੍ਹ ਕੇ ਬਾਹਰ ਨਿਕਲਣ ਲਈ ਕਈ ਵਾਰ ਆਸਫ਼ਲ ਯਤਨ ਕਰਦਾ ਹੈ, ਪਾਣੀ ਪੀਣ ਵੇਲੇ ਹਾਥੀ ਉਸ ਹਿਰਨ ਨੂੰ ਵੇਖਦਾ ਹੈ ਤੇ ਜਲਦੀ ਸਮਝ ਜਾਂਦਾ ਕਿ ਕਿ ਹਿਰਨ ਮੁਸੀਬਤ ਵਿੱਚ ਹੈ ਯਤਨਾਂ ਦੇ ਬਾਵਜ਼ੂਦ ਉਹ ਬਾਹਰ ਨਹੀਂ ਨਿਕਲ ਰਿਹਾ, ਹਾਥੀ ਕੁਝ ਸਮੇਂ ਲਈ ਹਿਰਨ ਨੂੰ ਪਾਣੀ ਵਿੱਚੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਦੇਖਦਾ ਹੈ।
ਹਾਥੀ ਨੇ ਮੁਸ਼ਕਲ ਵਿੱਚ ਫਸੇ ਹਿਰਨ ਨੂੰ ਬਚਾਉਣ ਲਈ ਸੋਚਿਆ ਅਤੇ ਆਪਣੀ ਸੁੰਢ ਹਿਰਨ ਵੱਲ ਵਧਾਈ ਤਾਂ ਜੋ ਉਸ ਨੂੰ ਸਹਾਰਾ ਦੇ ਕੇ ਡੂੰਘੇ ਪਾਣੀ ਦੇ ਤਲਾਬ ਵਿੱਚੋਂ ਬਾਹਰ ਕੱਢਿਆ ਜਾ ਸਕੇ, ਪਹਿਲਾਂ ਤਾਂ ਹਿਰਨ ਨੇ ਡਰਦਿਆਂ ਹਾਥੀ ਦੀ ਮੱਦਦ ਪ੍ਰਵਾਨ ਨਹੀਂ ਕੀਤੀ,
ਕਹਿੰਦੇ ਹਨ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਵੀ ਬਹੁਤ ਹੁੰਦਾ ਪਰ ਇਹ ਤਾਂ ਹਾਥੀ ਦਾ ਸਹਾਰਾ ਸੀ, ਹਿਰਨ ਨੇ ਇਸ ਮੱਦਦ ਨੂੰ ਆਪਣੀ ਜਾਨ ਲਈ ਵੱਡਾ ਸਹਾਰਾ ਮੰਨਦਿਆਂ ਬਾਹਰ ਨਿਕਲਣ ਲਈ ਹਾਥੀ ਦੀ ਸੁੰਢ ਨੂੰ ਹੱਥ ਪਾਇਆ ਪਰ ਬਾਹਰ ਨਿਕਲਣ ਲਈ ਕਾਮਯਾਬ ਨਾ ਹੋ ਸਕਿਆ ਤਾਂ ਹਾਥੀ ਨੇ ਫ਼ੇਰ ਆਪਣੀ ਸੁੰਢ ਹੋਰ ਨੀਵੇਂ ਕਰਕੇ ਹਿਰਨ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ
41 ਸਕਿੰਟ ਦੀ ਵੀਡੀਓ ਵਿੱਚ ਲੋਕਾਂ ਨੇ ਵੇਖਿਆ ਕਿ ਕਿਵੇਂ ਹਾਥੀ ਹਿਰਨ ਨੂੰ ਪਾਣੀ ਵਿੱਚੋਂ ਬਾਹਰ ਆਉਣ ਵਿੱਚ ਮਦਦ ਕਰ ਰਿਹਾ ਹੈ। ਲੋਕ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
