ਲੁਧਿਆਣਾ, 8 ਜੂਨ ( ਆਰ ਐਸ ਖ਼ਾਲਸਾ ) ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ, ਇਸ ਸਮੇਂ ਪੰਥ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਲੁਧਿਆਣੇ ਵਾਲਿਆਂ ਦੇ ਜੱਥੇ ਨੇ (ਅਖੰਡ ਕੀਰਤਨੀ ਜੱਥਾ) ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ
ਭਾਈ ਸਤਿੰਦਰਪਾਲ ਸਿੰਘ ਨੇ ਵਿਆਖਿਆ ਕਰਦਿਆਂ ਕਿਹਾ ਕਿ ਭਗਤ ਕਬੀਰ ਜੀ ਨੇ ਜਿੱਥੇ ਆਮ ਮਨੁੱਖ ਨੂੰ ਪ੍ਰਭੂ ਭਗਤੀ ਨਾਲ ਜੋੜਨ ਦਾ ਉਪਰਾਲਾ ਕੀਤਾ, ਉੱਥੇ ਨਾਲ ਹੀ ਸਾਰੀ ਉਮਰ ਡਟਵੇਂ ਰੂਪ ਵਿੱਚ ਬਰਾਹਮਣਵਾਦ ਵੱਲੋਂ ਪ੍ਰਚਲਤ ਕੀਤੀਆਂ ਵਿਚਾਰਧਰਾਵਾਂ ਦਾ ਡੱਟ ਕੇ ਖੰਡਨ ਵੀ ਕੀਤਾ ਅਤੇ ਉਨ੍ਹਾਂ ਵੱਲੋਂ ਸਦੀਆਂ ਤੋ ਕੀਤੀ ਜਾ ਰਹੀ ਧਰਮ ਦੇ ਨਾਂ ਤੇ ਲੁਟ ਖਸੁਟ ਨੂੰ ਰੋਕਦਿਆਂ ਜਨਤਾ ਨੂੰ ਪ੍ਰਭੂ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ।
ਸਮਾਗਮ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਭੁਪਿੰਦਰ ਸਿੰਘ ਨੇ ਭਗਤ ਕਬੀਰ ਜੀ ਦੇ ਜੀਵਨ ਫਲਸਫੇ ਸਬੰਧੀ ਚਾਨਣਾ ਪਾਉਦਿਆ ਹੋਇਆ ਕਿਹਾ ਕਿ ਪ੍ਰਭੂ ਭਗਤੀ ਵਿੱਚ ਰਹਿ ਕੇ ਸਮੁੱਚੀ ਲੋਕਾਈ ਨੂੰ ਸੱਚ ਦਾ ਉਪਦੇਸ਼ ਦੇਣ ਵਾਲੇ ਭਗਤ ਕਬੀਰ ਜੀ ਕਰਾਂਤੀਕਾਰੀ ਤੇ ਦਲੇਰਾਨਾ ਵਿਹਾਰ ਨਾਲ ਵਹਿਮਾਂ ਭਰਮਾਂ ਦਾ ਖੰਡਨ ਕਰਨ ਵਾਲੇ ਪ੍ਰਭੂ ਭਗਤ ਸਨ।ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਭਗਤੀ ਲਹਿਰ ਦੇ ਮੋਢੀ ਸੰਤਾਂ ਵਿੱਚੋਂ ਭਗਤ ਕਬੀਰ ਜੀ ਬੜੇ ਮਹਾਨ ਕ੍ਰਾਂਤੀਕਾਰੀ ਸੰਤ ਮੰਨੇ ਜਾਂਦੇ ਹਨ। ਜਿਸ ਦੇ ਮੱਦੇਨਜ਼ਰ ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਕਬੀਰ ਜੀ ਵੱਲੋ ਉੱਚਰੀ ਬਾਣੀ ਦੇ 17 ਰਾਗਾਂ ਵਿੱਚ 541 ਸ਼ਬਦ ਦਰਜ ਹਨ।
ਕੀਰਤਨ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮਕੱੜ, ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ ਭੁਪਿੰਦਰਪਾਲ ਸਿੰਘ ਧਵਨ , ਏ.ਪੀ ਸਿੰਘ ਅਰੋੜਾ,ਸੁਰਿੰਦਰਪਾਲ ਸਿੰਘ ਭੁਟੀਆਨੀ,ਜਗਬੀਰ ਸਿੰਘ ,ਰਜਿੰਦਰ ਸਿੰਘ ਮੱਕੜ, ਸਰਪੰਚ ਗੁਰਚਰਨ ਸਿੰਘ ਖੁਰਾਣਾ, ਪ੍ਰਿਤਪਾਲ ਸਿੰਘ,ਕਵੰਲਜੀਤ ਸਿੰਘ ਖੁਰਾਣਾ,ਜੀਤ ਸਿੰਘ,ਗੁਰਵਿੰਦਰ ਸਿੰਘ ਆੜਤੀ,ਸੁਰਿੰਦਰ ਸਿੰਘ ਸਚਦੇਵਾ, ਹਰਕਿਰਤ ਸਿੰਘ ਬਾਵਾ,ਮਨਜੀਤ ਸਿੰਘ ਟੋਨੀ, ਰਜਿੰਦਰ ਸਿੰਘ ਮੱਕੜ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ ,ਗੁਰਦੀਪ ਸਿੰਘ ਸਲੂਜਾ, ਬਲਜੀਤ ਸਿੰਘ ਦੂਆ (ਨਵਦੀਪ ਰੀਜ਼ੋਰਟ),ਗਗਨਦੀਪ ਸਿੰਘ ਬੇਦੀ,ਅਮਨਦੀਪ ਸਿੰਘ ਬੇਦੀ, ਮਹਿੰਦਰ ਸਿੰਘ ਡੰਗ ,ਅਤੱਰ ਸਿੰਘ ਮੱਕੜ, ਰਜਿੰਦਰ ਸਿੰਘ ਡੰਗ,ਹਰਮੀਤ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪਸਿੰਘ,ਕਰਨਦੀਪ ਸਿੰਘ ਸਿਮਰਨ, ਬਲ ਫਤਹਿ ਸਿੰਘ ਹਾਜ਼ਰ ਸਨ।


*ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਰਤਨ ਸਮਾਗਮ ਦੌਰਾਨ ਕੀਰਤਨੀ ਜੱਥੇ ਨੂੰ ਸਨਮਾਨਤ ਕਰਦੇ ਹੋਏ 