Delhi C M : ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਫੈਂਸਲਾ – 20 ਫਰਵਰੀ ਨੂੰ ਰਾਮ ਲੀਲਾ ਮੈਦਾਨ ਵਿੱਚ ਹੋਵੇਗਾ ਸਹੁੰ ਚੁੱਕ ਸਮਾਗਮ

ਨਿਊਜ਼ ਪੰਜਾਬ

ਨਵੀਂ ਦਿੱਲੀ, 18 ਫਰਵਰੀ – ਭਾਜ਼ਪਾ ਵੱਲੋਂ ਦਿੱਲੀ ਦੀਆਂ ਚੋਣਾਂ ਵਿੱਚ ਬਹੁਮਤ ਲੈਣ ਦੇ ਬਾਵਜ਼ੂਦ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਐਲਾਨਵਿੱਚ ਦੇਰੀ ਹੋਣ ਨਾਲ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪੈਦਾ ਹੋ ਰਹੀਆਂ ਹਨ, ਪਾਰਟੀ ਸੂਤਰਾਂ ਅਨੁਸਾਰ ਮੁੱਖ ਮੰਤਰੀ ਲਈ ਸਭ ਤੋਂ ਉੱਪਰ ਪ੍ਰਵੇਸ਼ ਵਰਮਾਂ ਦਾ ਨਾਮ ਦੱਸਿਆ ਜਾ ਰਿਹਾ ਹੈ, ਜੇ ਮੁੱਖ ਮੰਤਰੀ ਦੀ ਕੁਰਸੀ ਕਿਸੇ ਔਰਤ ਨੂੰ ਦੇਣੀ ਹੋਈ ਤਾਂ ਰੇਖਾ ਗੁਪਤਾ ਦਾ ਨਾਮ ਵਿਚਾਰਿਆ ਜਾ ਰਿਹਾ ਹੈ, ਪੰਜਾਬੀਆਂ ਦੇ ਹਵਾਲੇ ਇਹ ਸਰਕਾਰ ਕਰਨੀ ਪਈ ਤਾਂ ਮਨਜਿੰਦਰ ਸਿੰਘ ਸਿਰਸਾ ਅਤੇ ਕਰਨੈਲ ਸਿੰਘ ਦੇ ਨਾਮ ਚਰਚਾ ਹੋ ਰਹੀ ਹੈ, ਆਪਸੀ ਵਿਰੋਧ ਨੂੰ ਕਾਬੂ ਕਰਨ ਲਈ ਕੋਈ ਨਵਾਂ ਚੇਹਰਾ ਸਾਹਮਣੇ ਆ ਸਕਦਾ ਹੈ, ਇਹ ਐਲਾਨ ਕੱਲ 19 ਫਰਵਰੀ ਨੂੰ ਦੱਸੇ ਜਾਣਗੇ ਅਤੇ 20 ਫਰਵਰੀ ਨੂੰ ਸੌਂਹ ਚੁੱਕ ਸਮਾਗਮ ਰਾਮ ਲੀਲਾ ਮੈਦਾਨ ਵਿੱਚ ਹੋਵੇਗਾ

ਦਿੱਲੀ ਸਰਕਾਰ ਦਾ ਸਹੁੰ ਚੁੱਕ ਸਮਾਗਮ ਇੱਕ ਵਾਰ ਫਿਰ ਦਿੱਲੀ ਦੇ ਇਤਿਹਾਸਕ ਰਾਮਲੀਲਾ ਮੈਦਾਨ ਵਿੱਚ ਹੋਣ ਜਾ ਰਿਹਾ ਹੈ। ਇਸ ਵਾਰ, ਭਾਜਪਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ, ਦਿੱਲੀ ਸਰਕਾਰ ਅਤੇ ਐਮਸੀਡੀ ਨੇ ਮੈਦਾਨ ਨੂੰ ਸਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਵੇਂ ਨਿਯੁਕਤ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ 20 ਫਰਵਰੀ ਨੂੰ ਇੱਥੇ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 2013, 2015 ਅਤੇ 2020 ਵਿੱਚ ਰਾਮਲੀਲਾ ਮੈਦਾਨ ਵਿੱਚ ਸਹੁੰ ਚੁੱਕੀ ਸੀ । ਭਾਜਪਾ ਵੱਲੋਂ ਮੁੱਖ ਮੰਤਰੀ ਦਾ ਫੈਂਸਲਾ ਕਰਨ ਵਿੱਚ ਹੋ ਰਹੀ ਦੇਰੀ ਦਾ ਵਿਰੋਧੀ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ