ਪੰਜਾਬ ਨਿਊਜ਼,16 ਜਨਵਰੀ 2025
ਮੁਰਗੀ ਮਹੱਲੇ ਦੇ ਰਹਿਣ ਵਾਲੇ ਵਿਅਕਤੀ ਦੀ ਕਿਸਮਤ ਉਸ ਵੇਲੇ ਜਾਗੀ ਜਦ ਉਸ ਵੱਲੋਂ 100 ਰੁਪਏ ਦੀ ਖਰੀਦੀ ਟਿਕਟ ’ਤੇ 15 ਲੱਖ ਰੁਪਏ ਦਾ ਇਨਾਮ ਨਿਕਲ ਆਇਆ। 15 ਲੱਖ ਰੁਪਏ ਦਾ ਇਨਾਮ ਨਿਕਲਣ ’ਤੇ ਵਿਪਨ ਕੁਮਾਰ ਤੇ ਉਸ ਦਾ ਪਰਿਵਾਰ ਖੁਸ਼ੀ ’ਚ ਖੀਵਾ ਹੋਇਆ ਹੈ। ਵਿਪਨ ਕੁਮਾਰ ਵਾਸੀ ਮੁਰਗੀ ਮੁਹੱਲਾ ਨੇ ਦੱਸਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਸੰਜੇ ਲਾਟਰੀ ਸਟਾਲ ਜਲੰਧਰ ਰੋਡ ਤੋਂ 100 ਰੁਪਏ ਦੀ ਪੰਜਾਬ ਸਟੇਟ ਮਾਸਿਕ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਮੰਗਲਵਾਰ ਸ਼ਾਮ ਨੂੰ ਉਸ ਨੂੰ ਸੰਜੇ ਕੁਮਾਰ ਦੇ ਲਾਟਰੀ ਸਟਾਲ ਤੋਂ ਕਿਸੇ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ 15 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ।
ਇਹ ਇਨਾਮ ਨਿਕਲਣ ਦੀ ਖਬਰ ਮਿਲਦਿਆਂ ਹੀ ਉਹ ਅਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੋ ਗਿਆ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਉਸ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ ਅਤੇ ਬੁੱਧਵਾਰ ਨੂੰ ਜਦੋਂ ਉਹ ਸੰਜੇ ਲਾਟਰੀ ਸਟਾਲ ‘ਤੇ ਆਇਆ ਅਤੇ ਟਿਕਟਾਂ ਦੇ ਨੰਬਰਾਂ ਦਾ ਮੇਲ ਕੀਤਾ ਤਾਂ 15 ਲੱਖ ਰੁਪਏ ਦਾ ਇਨਾਮ ਉਸ ਦਾ ਸੀ। ਸੰਜੇ ਲਾਟਰੀ ਸਟਾਲ ਦੇ ਮਾਲਕ ਸੰਜੇ ਕੁਮਾਰ ਨੇ ਮਠਿਆਈ ਨਾਲ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ | ਉਹ ਇਸ ਪੈਸੇ ਨੂੰ ਪਰਿਵਾਰ ਦੀ ਸਹਿਮਤੀ ਨਾਲ ਜਿੱਥੇ ਵੀ ਚੰਗਾ ਸਮਝਣਗੇ ਉੱਥੇ ਖਰਚ ਕਰਨਗੇ।
