ਡਿਪਟੀ ਕਮਿਸ਼ਨਰ ਨੇ ਲੁਧਿਆਣਾ ਵਾਸੀਆਂ ਨੂੰ ਦੱਸੀਆਂ ਸਰਕਾਰੀ ਹਦਾਇਤਾਂ – ਮਾਸਕ ਨਾ ਪਾਇਆ ਤਾਂ ਸੁਣੋ ਅਤੇ ਪੜ੍ਹੋ ਆਰਡਰ – ਦਫਤਰਾਂ ਵਿੱਚ ਨਾ ਆਓ ! ਫੋਨ ਨੰਬਰ ਨੋਟ ਕਰੋ – ਘਰ ਬੈਠੇ ਕੰਮ ਕਰਾਓ
ਸੁਣੋ – ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਸ਼ਹਿਰ ਵਾਸੀਆਂ ਨੂੰ ਦਿਤੀਆਂ ਹਦਾਇਤਾਂ
ਨਿਊਜ਼ ਪੰਜਾਬ
ਲੁਧਿਆਣਾ ,13 ਜੁਲਾਈ – ਜਿਲ੍ਹਾ ਲੁਧਿਆਣਾ ਵਿੱਚ ਪਿਛਲੇ ਹਫਤੇ ਕਈ ਅਧਿਕਾਰੀਆਂ ਦੇ ਕਰੋਨਾ ਟੈਸਟ ਪੋਜਟਿਵ ਆਏ ਹਨ ਅਤੇ ਹੋਰ ਵੀ ਕਈ ਅਧਿਕਾਰੀਆਂ ਨੂੰ ਇਕਾਂਤਵਾਸ ਕੀਤਾ ਹੋਇਆ ਹੈ । ਜਿੱਥੋਂ ਦਫਤਰਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਜਰੂਰੀ ਹੈ ਉੱਥੇ ਹੀ ਲੋਕ ਹਿੱਤ ਵਿੱਚ ਸਾਰੇ ਮੁਲਜ਼ਮਾਂ ਅਤੇ ਅਧਿਕਾਰੀਆਂ ਨੂੰ ਇਸ ਮਹਾਂਮਾਰੀ ਦੀ ਲਾਗ ਤੋਂ ਬਚਾਉਣਾ ਵੀ ਜਰੂਰੀ ਹੈ ਤਾਂ ਜੋ ਪ੍ਰਸ਼ਾਸਨਿਕ ਢਾਂਚਾ ਚਲਦਾ ਰਹੇ । ਜਿਲ੍ਹਾ ਲੁਧਿਆਣਾ ਵਿਖੇ ਪਿਛਲੇ ਕੁੱਝ ਸਮੇਂ ਤੋਂ ਕੋਵਿਡ – 19 ਮਰੀਜਾਂ ਦੀ ਗਿਣਤੀ ਦਿਨ – ਬ – ਦਿਨ ਵਧਦੀ ਜਾ ਰਹੀ ਹੈ ਅਤੇ ਇਸ ਮਹਾਂਮਾਰੀ ਦੀ ਲੜੀ ਨੂੰ ਤੋੜਨ ਦੇ ਯਤਨ ਕਰਦਿਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਡੀ.ਸੀ ਦਫਤਰ , ਲੁਧਿਆਣਾ ਜਾਂ ਕਿਸੇ ਹੋਰ ਸਰਕਾਰੀ ਦਫ਼ਤਰ ਵਿਖੇ ਖੁਦ ਜਾ ਕੇ ਵਿਜੀਕਲ ਦਰਖਾਸਤਾਂ / ਮੰਗ ਪੱਤਰ / ਸ਼ਿਕਾਇਤਾ ਦੇਣ ਦੀ ਬਜਾਏ ਸਬੰਧਤ ਦਫਤਰ ਦੀ ਈ – ਮੇਲ ਆਈ.ਡੀ ਤੇ ਆਪਣੀਆਂ ਦਰਖਾਸਤਾਂ ਈ.ਮੇਲ ਰਾਹੀ ਭੇਜ ਪ੍ਰਾਰਥੀ ਡੀ.ਸੀ ਦਫਤਰ , ਲੁਧਿਆਣਾ ਨਾਲ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟਾ ਨਾਲ ਸਬੰਧਤ ਆਪਣੀ ਕੋਈ ਵੀ ਦਰਖਾਸਤ / ਮੰਗ ਪੱਤਰ / ਸ਼ਿਕਾਇਤ ਈ ਮੇਲ ਆਈ.ਡੀ ਕਰ ਸਕਦਾ ਹੈ
ਇਸ ਤੋਂ ਇਲਾਵਾ ਡੀ.ਸੀ ਦਫਤਰ , ਲੁਧਿਆਣਾ ਦੇ ਗੇਟ ਤੇ ਦਰਖਾਸਤਾਂ / ਮੰਗ ਪੱਤਰ / ਸ਼ਿਕਾਇਤਾ ਦੇਣ ਲਈ ਬਕਸ਼ਾ ਰੱਖਿਆ ਗਿਆ ਹੈ । ਪ੍ਰਾਰਥੀ ਇਸ ਬਕਸ਼ੇ ਵਿੱਚ ਦਰਖਾਸਤਾਂ / ਮੰਗ ਪੱਤਰ / ਸ਼ਿਕਾਇਤਾ ਪਾ ਸਕਦੇ ਹਨ । ਪ੍ਰਾਰਥੀ ਆਪਣੀ ਦਰਖਾਸਤ / ਸ਼ਿਕਾਇਤ ਇਸ ਦਫਤਰ ਦੇ ਵਟਸਐਪ ਨੇ 6284789829 ਤੇ ਦੇ ਸਕਦਾ ਹੈ ਫੋਨ ਨੰ 0161-2403100 ਤੇ ਸਵੇਰੇ 09.00 ਵਜੇ ਤੋਂ 05.00 ਵਜੇ ਤੱਕ ਆਮ ਲੋਕ ਸ਼ਿਕਇਤ ਨੋਟ ਕਰਵਾ ਸਕਦੇ ਹਨ , ਉਕਤ ਤੋਂ ਇਲਾਵਾ ਕੇਵਲ ਬਹੁਤ ਹੀ ਜਰੂਰੀ / ਐਮਰਜੈਨਸੀ ਕੇਸਾਂ ਵਿੱਚ ਪ੍ਰਾਰਥੀ ਖੁਦ ਆ ਕੇ ਆਪਣੀ ਦਰਖਾਸਤ ਦਫਤਰ ਨੂੰ ਜਮਾਂ ਕਰਵਾ ਸਕਦਾ ਹੈ । ਜਿਲ੍ਹਾ ਲੁਧਿਆਣਾ ਵਿੱਚ ਪੈਂਦੇ ਸਮੂਹ ਸਰਕਾਰੀ ਦਫਤਰਾਂ ਦੀ ਐਂਟਰੀ ਗੇਟ ਤੇ ਹੈਡ ਸੈਨੇਟਾਈਜਰ ਰੱਖੇ ਜਾਣ ਅਤੇ ਦਰਜਾ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ਕਿ ਉਹ ਹਰੇਕ ਕਰਮਚਾਰੀ / ਪਬਲਿਕ ਦੇ ਹੈਡ ਸੈਨੇਟਾਈਜ਼ ਕਰਵਾਇਆ ਜਾਵੇ , ਮਾਸਕ ਪਹਨਿਆ ਅਤੇ ਉਸ ਦਾ ਥਰਮਲ ਸਕੈਨਰ ਰਾਹੀ ਟੈਮਪਰੇਚਰ ਚੈਕ ਕਰਨ ਉਪਰੰਤ ਹੀ ਉਸ ਕਰਮਚਾਰੀ / ਪਬਲਿਕ ਦੀ ਐਂਟਰੀ ਦਫਤਰ ਵਿੱਚ ਕਰਵਾਏ ।