ਹੁਣ ਮੇਲੀ ਤੇ ਜਾਂਝੀ ਵਿਆਹ ਜਾਣ ਸੰਭਲ ਕੇ ! ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਸਖ਼ਤੀ – ਸਮਾਜਿਕ ਇਕੱਠਾਂ ਨੂੰ ਵੀ ਸੀਮਤ ਕੀਤਾ – ਹਸਪਤਾਲਾਂ ਵਾਲੇ ਵੀ ਰਹਿਣ ਸੁਚੇਤ – ਪੜ੍ਹੋ ਨਵੀਆਂ ਹਦਾਇਤਾਂ
ਨਿਊਜ਼ ਪੰਜਾਬ
ਚੰਡੀਗੜ੍ਹ , 13 ਜੁਲਾਈ – ਕੋਰੋਨਾ ਮਹਾਮਾਰੀ ਨੂੰ ਕਾਬੂ ਕਾਰਨ ਲਈ ਪੰਜਾਬ ਸਰਕਾਰ ਨੇ ਲੋਕਾਂ ਵਿੱਚ ਵੱਧ ਰਹੀ ਲਾ-ਪਰਵਾਹੀ ਨੂੰ ਵੇਖਦਿਆਂ ਸਖਤੀ ਵਰਤਣ ਦਾ ਮਨ ਬਣਾ ਲਿਆ ਹੈ | ਪੰਜਾਬ ਸਰਕਾਰ ਨੇ ਸਮਾਜਿਕ ਇਕੱਠਾਂ ਨੂੰ ਪੰਜ ਵਿਅਕਤੀਆਂ ਤੱਕ ਸੀਮਤ ਕਰਦਿਆਂ ਵਿਆਹ/ਹੋਰ ਸਮਾਜਿਕ ਸਮਾਰੋਹਾਂ ਮੌਜੂਦਾ 50 ਦੀ ਗਿਣਤੀ ਨੂੰ ਘੱਟ ਕਰਦਿਆਂ ਗਿਣਤੀ 30 ਵਿਅਕਤੀਆਂ ਤੱਕ ਸੀਮਤ ਕਰ ਦਿੱਤਾ ਹੈ।
ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਤਵਾਰ ਨੂੰ ਕੀਤੇ ਐਲਾਨ ਦੇ ਅਨੁਸਾਰ ਅੱਜ ਜਾਰੀ ਕੀਤੇ ਗਏ ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ
ਜਨਤਕ ਇਕੱਠਾਂ ‘ਤੇ ਰੋਕ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਖਿਲਾਫ ਲਾਜ਼ਮੀ ਐਫਆਈਆਰ ਦਰਜ ਕੀਤੀ ਜਾਵੇਗੀ I ਸਰਕਾਰ ਵੱਲੋਂ ਜਾਰੀ ਇਕ ਵਿਸਥਾਰਤ ਨੋਟੀਫ਼ਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸੰਯੁਕਤ ਟੀਮਾਂ ਸਮਾਜਿਕ ਇਕੱਠਾਂ (ਸਾਰੇ ਜ਼ਿਲਿਆਂ ਵਿਚ ਲਾਗੂ ਧਾਰਾ 144 ਤਹਿਤ 5 ਤੱਕ ਸੀਮਤ) ਅਤੇ ਨਾਲ ਹੀ ਵਿਆਹਾਂ ਅਤੇ ਸਮਾਜਿਕ ਕਾਰਜਾਂ ਉਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨਗੀਆਂ। ਮੈਰਿਜ ਪੈਲੇਸਾਂ/ ਹੋਟਲਾਂ ਦੀ ਮੈਨੇਜਮੈਂਟ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਲਾਇਸੈਂਸ ਰੱਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੈਰਿਜ ਪੈਲੇਸਾਂ/ ਹੋਟਲਾਂ/ ਹੋਰ ਵਪਾਰਕ ਸਥਾਨਾਂ ਦੀ ਮੈਨੇਜਮੈਂਟ ਨੂੰ ਇਹ ਤਸਦੀਕ ਕਰਨਾ ਪਵੇਗਾ ਕਿ ਘਰ ਦੇ ਅੰਦਰ ਸੁਰਖਿਆ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ।
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੰਮ ਵਾਲੀਆਂ ਥਾਵਾਂ/ਦਫ਼ਤਰਾਂ/ਬੰਦ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਸਿਹਤ ਵਿਭਾਗ ਵੱਲੋਂ ਏਅਰ ਕੰਡੀਸ਼ਨਿੰਗ ਅਤੇ ਹਵਾ ਦੇ ਸੰਚਾਰ ਬਾਰੇ ਸਲਾਹ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦਿਸ਼ਾ-ਨਿਰਦੇਸ਼ਾਂ ਅਨੁਸਾਰ, ਦਫ਼ਤਰਾਂ ਵਿੱਚ ਜਨਤਕ ਵਿਵਹਾਰ ਨੂੰ ਲੋੜ ਦੇ ਆਧਾਰ ‘ਤੇ ਅਤੇ ਜ਼ਰੂਰੀ ਮੁੱਦਿਆਂ ਦੀ ਪੂਰਤੀ ਕਰਨ ਲਈ ਘਟਾਇਆ ਜਾ ਸਕਦਾ ਹੈ, ਜੋ ਇਹ ਪ੍ਰਦਾਨ ਕਰਦੀਆਂ ਹਨ ਕਿ ਆਨਲਾਈਨ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਹਾਲ ਹੀ ਵਿੱਚ ਮੰਤਰੀ ਮੰਡਲ ਦੁਆਰਾ ਮਨਜ਼ੂਰ ਕੀਤਾ ਗਿਆ ਹੈ ਅਤੇ ਵਿਆਪਕ ਤੌਰ ‘ਤੇ ਪ੍ਰਚਾਰਨਾ ਚਾਹੀਦਾ ਹੈ ਅਤੇ ਇਸਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।ਡੀ.ਸੀ./ਸੀ.ਪੀ./ਐਸ.ਪੀ. ਨੂੰ ਇਹ ਯਕੀਨੀ ਬਣਾਉਣ ਲਈ ਲਾਜ਼ਮੀ ਕੀਤਾ ਗਿਆ ਹੈ ਕਿ ਸਾਰੇ ਹਸਪਤਾਲ ਜੋ COVID ਪਾਜੇਟਿਵ ਮਰੀਜ਼ਾਂ ਦੀ ਸੰਭਾਲ ਕਰ ਸਕਦੇ ਹਨ, ਉਹਨਾਂ ਨੇ ਆਪਣੇ ਬੈੱਡਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ ਅਤੇ COVID ਪਾਜੇਟਿਵ ਮਰੀਜ਼ਾਂ ਨੂੰ ਇਲਾਜ ਤੋਂ ਇਨਕਾਰ ਤਾ ਨਹੀਂ ਕਰ ਰਹੇ ਹਨ।