ਚੀਨ ਤੋਂ ਆਪਣੀ ਜਾਨ ਬਚਾਅ ਕੇ ਹਾਂਗਕਾਂਗ ਤੋਂ ਅਮਰੀਕਾ ਪੁੱਜੀ ਵਾਇਰਸ ਵਿਗਿਆਨੀ ਨੇ ਖੋਲ੍ਹੇ ਕਈ ਭੇਤ

ਨਿਊਜ਼ ਪੰਜਾਬ
ਚੀਨੀ ਅਧਿਕਾਰੀਆਂ ਦੀਆਂ ਨਜ਼ਰਾਂ ਤੋਂ ਬੱਚ ਕੇ ਹਾਂਗਕਾਂਗ ਤੋਂ ਅਮਰੀਕਾ ਆਈ  ਇਕ ਵਾਇਰਸ ਵਿਗਿਆਨੀ ਨੇ ਦੱਸਿਆ ਹੈ ਕਿ ਚੀਨ ਕੋਵਿਡ-19 ਬਾਰੇ ਬਹੁਤ ਪਹਿਲਾਂ ਜਾਣਦਾ ਸੀ। ਜਦੋਂ ਉਸ ਨੇ ਦੁਨੀਆ ਨੂੰ ਇਸ ਬਾਰੇ ਦੱਸਿਆ, ਤਾਂ ਚੀਨ ਨੂੰ ਇਸ ਵਾਇਰਸ ਬਾਰੇ ਬਹੁਤ ਸਮਾਂ ਪਹਿਲਾ ਹੀ ਪਤਾ ਸੀ ਅਤੇ ਜਾਣਕਾਰੀ ਲੁਕੋਈ ਰੱਖਣ ਲਈ ਚੀਨ ਦੀ  ਸਰਕਾਰ ਵਿੱਚ ਉੱਚ ਪੱਧਰ ‘ਤੇ ਫੈਸਲੇ ਲਏ ਗਏ ਸਨ I
ਸ਼ੁੱਕਰਵਾਰ ਨੂੰ ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ, “ਦ ਹਾਂਗਕਾਂਗ ਸਕੂਲ ਆਫ ਪਬਲਿਕ ਹੈਲਥ” ਦੇ ਮਾਹਰ, ਵਾਇਰੋਲੋਜੀ ਐਂਡ ਇਮਿਊਨੋਲੋਜੀ ਦੀ ਮਾਹਰ, ਲੀ-ਮੇਂਗ ਯਾਨ ਨੇ ਕੁਝ ਵੱਡੇ ਖੁਲਾਸੇ ਕੀਤੇ ਹਨ । ਉਸ ਨੇ ਕਿਹਾ ਕਿ ਮਹਾਂਮਾਰੀ ਦੇ ਸ਼ੁਰੂ ਵਿੱਚ, ਉਸ ਦੇ ਸੁਪਰਵਾਈਜ਼ਰਾਂ ਨੇ ਉਸ ਦੀ ਖੋਜ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਸੀ , ਜੋ ਇਸ ਵਿਸ਼ੇ ਦੇ ਵਿਸ਼ਵ ਦੇ ਚੋਟੀ ਦੇ ਮਾਹਰ ਹਨ। ਉਸ ਦਾ ਵਿਸ਼ਵਾਸ ਹੈ ਕਿ ਉਸ ਦੀ ਖੋਜ ਨਾਲ ਜ਼ਿੰਦਗੀਆਂ ਬਚ ਸਕਦੀਆਂ ਸਨ।
ਯਾਨ ਨੇ ਇੰਟਰਵਿਊ ਵਿੱਚ ਕਿਹਾ ਕਿ ਉਹ ਕੋਵਿਦ-19 ਬਾਰੇ ਅਧਿਐਨ ਕਰਨ ਵਾਲੀ  ਦੁਨੀਆ ਦੇ ਪਹਿਲੇ ਕੁਝ ਵਿਗਿਆਨੀਆਂ ਵਿੱਚੋਂ ਇੱਕ ਸੀ । ਉਨ੍ਹਾਂ ਕਿਹਾ ਕਿ ਚੀਨ ਸਰਕਾਰ ਨੇ ਆਪਣੇ ਇਸ ਰਾਜ ਨੂੰ ਦੁਨੀਆ ਵਿਚ ਆਉਣ ਤੋਂ ਰੋਕਣ ਲਈ ਖੋਜ ਵਿਚ ਵਿਦੇਸ਼ੀ ਅਤੇ ਹਾਂਗਕਾਂਗ ਦੇ ਮਾਹਿਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ।