ਪੁਲਿਸ ਥਾਣਾ ਮਾਡਲ ਟਾਊਨ ਅਤੇ ਫ਼ੋਕਲ ਪੁਆਇੰਟ ਲੁਧਿਆਣਾ ਦੀ ਪੁਲਿਸ ਪਾਰਟੀ ਵਲੋਂ ਦੋਸ਼ੀ ਕਾਬੂ

ਨਿਊਜ਼ ਪੰਜਾਬ 
ਲੁਧਿਆਣਾ , 10 ਜੁਲਾਈ ,ਲੁਧਿਆਣਾ ਪੁਲਿਸ ਵਲੋਂ ਕਾਰਵਾਈ ਕਰਦਿਆਂ ਅੱਜ ਵੱਖ ਵੱਖ ਵਾਰਦਾਤਾਂ ਵਿਚ ਲੋੜੀਂਦੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਅਤੇ ਵੱਖ ਵੱਖ ਥਾਣਿਆਂ ਵਿਚ ਸਕਾਇਤ ਦੇ ਅਧਾਰ ਤੇ ਕੇਸ ਦਰਜ਼ ਕੀਤੇ ਹਨ I
 ਥਾਣਾ ਮਾਡਲ ਟਾਊਨ
 ਅੱਜ ਇੰਸਪੈਕਟਰ ਰਾਜਨਪਾਲ ਮੁੱਖ ਅਫਸਰ ਥਾਣਾ ਮਾਡਲ ਟਾਊਨ ਲੁਧਿਆਣਾ ਨੇ ਦੱਸਿਆ ਕਿ ਮਿਤੀ 9-7-2020 ਨੂੰ ਸਬ ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾ ਸਿਲਸਿਲਾ ਗਸ਼ਤ ਬਾ ਸ਼ੱਕੀ ਅਤੇ ਭੈੜੇ ਪੁਰਸ਼ਾ ਦੀ ਤਲਾਸ਼ ਸਬੰਧੀ ਸ਼ਮਸ਼ਾਨ ਘਾਟ ਕੱਟ ਪਰ ਮੋਜੂਦ ਸੀ ਤਾ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਰਾਜੂ ਕੁਮਾਰ ਜੋ ਕਿ ਆਪ ਦੇ ਥਾਣਾ ਵਿੱਚ ਪੀ.ਓ. ਹੈ।ਜੋ ਅੱਜ ਦੁੱਗਰੀ ਲਾਇਟਾ ਵੱਲੋ ਸ਼ਾਮਸ਼ਾਨ ਘਾਟ ਮਾਡਲ ਟਾਊਨ ਲੁਧਿਆਣਾ ਵੱਲ ਆ ਰਿਹਾ ਹੈ ਜਿਸ ਨੂੰ ਸਬ ਇੰਸਪੈਕਟਰ ਜਸਵਿੰਦਰ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ 249 ਮਿਤੀ 12-10 17 ਅ / ਧ 61-1-14 ਐਕਸਾਈਜ ਐਕਟ ਥਾਣਾ ਮਾਡਲ ਟਾਊਨ ਲੁਧਿਆਣਾ ਵਿੱਚ ਪੀ.ਓਦੋਸ਼ੀ ਰਾਜੂ ਕੁਮਾਰ ਪੁੱਤਰ ਸ਼ਵੀ ਲਾਲ ਵਾਸੀ ਪਿੰਡ ਵਿਜੇਪੁਰਾ ਜਿਲਾ ਮਹਾਰਾਜ ਗੰਜ ਗੋਰਖਪੁਰ ਯੂ.ਪੀ. ਹਾਲ ਵਾਸੀ ਕਿਰਾਏਦਾਰ ਸ਼ਾਮ ਲਾਲ ਦਾ ਮਕਾਨ ਨੂੰ 1308/15 ਗਲੀ ਨੂੰ 3 ਸੇਵਕਪੁਰਾ ਮਿਲਰਗੰਜ ਨੇੜੇ ਰਿਸ਼ੀ ਦਾ ਢਾਬਾ ਲੁਧਿਆਣਾ ਗ੍ਰਿਫਤਾਰ ਕੀਤਾ ਗਿਆ ਜਿਸਨੂੰ ਮਾਨਯੋਗ ਅਦਾਲਤ ਸ੍ਰੀ ਪੁਨੀਤ ਮੋਹਨੀਆ 4-2019 ਨੂੰ 299 JMic / LDH ਵੱਲੋ ਮਿਤੀ 30-04-2019 ਨੂੰ 299 CrPC ਦਾ ਪੀ ਓ ਕਰਾਰ ਦਿੱਤਾ ਗਿਆ ਸੀ |
ਦੋਸ਼ੀ ਨੂੰ 9 ਕਿਲੋ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ
ਪੁਲਿਸ ਥਾਣਾ ਫ਼ੋਕਲ ਪੁਆਇੰਟ ਲੁਧਿਆਣਾ ਦੀ ਪੁਲਿਸ ਪਾਰਟੀ ਵਲੋਂ ਇੱਕ ਦੋਸ਼ੀ ਨੂੰ 9 ਕਿਲੋ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ | ਸ਼  : ਥ ਅਜਮੇਰ ਸਿੰਘ ਸਮੇਤ ਪੁਲਿਸ ਪਾਰਟੀ ਮਿਤੀ 9-7-20 ਨੂੰ ਗਸ਼ਤ ਦੇ ਸਬੰਧ ਵਿੱਚ ਮੰਗਲਵਾਰ ਮੰਡੀ ਨੇੜੇ ਰੇਲਵੇ ਲਾਈਨਾ ਢੰਡਾਰੀ ਖੁਰਦ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤ ਦੋਸ਼ੀ ਨਸ਼ੀਲੇ ਪਦਾਰਥ ਵੇਚਣ ਦਾ ਨਜਾਇਜ ਧੰਦਾ ਕਰਦਾ ਹੈ।ਜੋ ਅੱਜ ਵੀ ਨਸ਼ੀਲਾ ਪਦਾਰਥ ਵੇਚਣ ਲਈ ਗੋਬਿੰਦਗੜ ਸਾਈਡ ਤੋਂ ਰੇਲਵੇ ਲਾਈਨਾ ਦੇ ਨਾਲ ਮੰਗਲਵਾਰ ਮੰਡੀ ਵੱਲ ਨੂੰ ਆ ਰਿਹਾ ਹੈ । ਐਸ ਆਈ ਕਿਰਨਪ੍ਰੀਤ  ਕੌਰ ਅਤੇ ਪੁਲਿਸ ਪਾਰਟੀ ਨੇ  ਦੋਰਾਨੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਅਤੇ ਦੋਸ਼ੀ ਓਮ ਮਿਸ਼ਰਾ ਪੁੱਤਰ ਲਕਸ਼ਮਣ ਮਿਸ਼ਰਾ ਨੂੰ ਕਾਬੂ ਕਰਕੇ 9 ਕਿਲੋ ਗਾਜਾਂ ਬਾਮਦ ਕੀਤਾ ਹੈ ।