ਕੋਰੋਨਾ ਕਹਿਰ – ਲੁਧਿਆਣਾ ਜਿਲਾ ਪ੍ਰਸ਼ਾਸ਼ਨ ਹੋਇਆ ਇਕਾਂਤਵਾਸ – ਡੀਸੀ , ਏਡੀਸੀ , ਸਿਵਲ ਸਰਜਨ ਅਤੇ ਡੀਪੀਆਰਓ ਕਰਨਗੇ ਘਰੋਂ ਕੰਮ

ਲੁਧਿਆਣਾ , 7 ਜੁਲਾਈ (ਨਿਊਜ਼ ਪੰਜਾਬ ) ਲੁਧਿਆਣਾ ਵਿਚ ਲਗਾਤਾਰ ਵੱਧ ਰਹੀ ਮਹਾਮਾਰੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈਂ
ਅੱਜ ਮਿਲੀ ਜਾਣਕਾਰੀ ਮੁਤਾਬਿਕ ਏ ਡੀ ਸੀ ਲੁਧਿਆਣਾ ਅਮਰਜੀਤ ਸਿੰਘ ਬੈਂਸ ਦੇ ਕੋਰੋਨਾ ਪੋਜਟਿਵ ਆ ਜਾਨ ਨਾਲ ਲੁਧਿਆਣਾ ਪ੍ਰਸਾਸ਼ਨ ਵਿਚ ਭੜਥੂ ਪੈ ਗਿਆਂ | ਡੀ ਪੀ ਆਰ ਓ ਲੁਧਿਆਣਾ ਨੇ ਇੱਕ ਟਵੀਟ ਦੁਆਰਾ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ  ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ, ਸੰਜਮ ਅਗਰਵਾਲ ਏ ਡੀ ਸੀ ਜਗਰਾਉਂ ਐੱਸ ਡੀ ਐਮ ਖੰਨਾ , ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਅਤੇ ਡੀ ਪੀ ਆਰ ਓ ਸਟਾਫ ਇਕਾਂਤਵਾਸ ਵਿਚ ਚਲਾ ਗਿਆਂ ਹੈਂ | ਸ਼ਹਿਰ ਵਿਚ ਕੋਰੋਨਾ ਨੂੰ ਨਥ ਪਾਉਣ ਦੀ ਜਿੰਮੇਵਾਰੀ ਜਿਹਨਾਂ ਮੋਢਿਆਂ ਤੇ ਸੀ ਉਹ ਅੱਜ ਆਪ ਸ਼ਹਿਰ ਵਾਸੀਆਂ ਤੋਂ ਦੂਰੀ ਬਣਾਉਣ ਲਈ ਮਜਬੂਰ ਹਨ |