103 ਸਾਲਾ ਬਾਬਾ ਸੁੱਖਾ ਸਿੰਘ ਛਾਬੜਾ ਨੇ ਨਹੀਂ ਕੀਤੀ ਕੋਰੋਨਾ ਦੀ ਪ੍ਰਵਾਹ – ਮੁੱਖ ਮੰਤਰੀ ਨੂੰ ਵੀ ਦੇਣੀ ਪਈ ਵਧਾਈ
ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਚੰਡੀਗੜ੍ਹ , 2 ਜੁਲਾਈ – ਮਹਾਰਾਸ਼ਟਰ ਦੇਜਿਲ੍ਹਾ ਠਾਣੇ ਸਥਿਤ ਕੌਸ਼ਲਿਆ ਮੈਡੀਕਲ ਫਾਊਂਡੇਸ਼ਨ ਟਰੱਸਟ ਹਸਪਤਾਲ ਵਿੱਚ ਦਾਖਲ ਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਮਰੀਜ਼ 103 ਸਾਲ ਦੇ ਬਾਬਾ ਸੁੱਖਾ ਸਿੰਘ ਛਾਬੜਾ ਬੀਤੇ ਦਿਨੀ ਕੋਰੋਨਾ ਨੂੰ ਪਛਾੜ ਕੇ ਤੰਦਰੁਸਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪੋਤੇ-ਪੋਤੀਆਂ ਨੇ ਕਿਹਾ ਕਿ ਉਨ੍ਹਾਂ ਦੇ ਠੀਕ ਹੋਣ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਬਜ਼ੁਰਗ 103 ਸਾਲ ਦੀ ਵਡੇਰੇ ਉਮਰ ਵਿਚ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਹਸਪਤਾਲ ‘ਚੋਂ ਉਹ ਵ੍ਹੀਲ ਚੇਅਰ ‘ਤੇ ਬਾਹਰ ਆਏ ਤਾਂ ਉਨ੍ਹਾਂ ਦੇ ਪੁੱਤਰਾਂ ਅਤੇ ਪੋਤੇ-ਪੋਤੀਆਂ ਨੇ ਉਨ੍ਹਾਂ ਲਈ ਅਰਦਾਸ ਕੀਤੀ। ਛੋਟੇ ਪੜ੍ਹ ਪੋਤੇ-ਪੋਤੀਆਂ ਉਨ੍ਹਾਂ ਨਾਲ ਖੇਡਣ ਲਈ ਘਰ ਪਰਤਣ ਦੀ ਉਡੀਕ ਵਿਚ ਸਨ। ਲਾਹੌਰ ਵਿਚ ਜੰਮੇ ਸੁੱਖਾ ਸਿੰਘ ਇਕ ਮਹੀਨਾ ਹਸਪਤਾਲ ‘ਚ ਰਹੇ। 31 ਮਈ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ 2 ਜੂਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 103 ਸਾਲਾ ਸੁੱਖਾ ਸਿੰਘ ਛਾਬੜਾ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ ‘ਤੇ ਪੋਸਟ ਕੀਤਾ- 103 ਸਾਲਾ ਸੁੱਖਾ ਸਿੰਘ ਛਾਬੜਾ ਜੀ ਬਾਰੇ ਪੜ੍ਹ ਕੇ ਵਧੀਆ ਲੱਗਿਆ ਕਿ ਉਨ੍ਹਾਂ ਨੇ ਆਪਣੀ ਹਿੰਮਤ ਨਾਲ ਕੋਵਿਡ-19 ਨੂੰ ਮਾਤ ਦਿੱਤੀ ਹੈ। ਤੁਹਾਡੀ ਸਿਹਤਯਾਬ ਹੋਣ ‘ਚ ਤੁਹਾਡਾ ਜਜ਼ਬਾ ਤੇ ਸਕਾਰਾਤਮਕ ਰਵੱਈਆ ਸਾਰਿਆਂ ਲਈ ਪ੍ਰੇਰਣਾਤਮਕ ਹੈ ਅਤੇ ਮੈਂ ਤੁਹਾਡੀ ਤੁੰਦਰੁਸਤੀ ਦੀ ਅਰਦਾਸ ਕਰਦਾ ਹਾਂ।
Delightful to read about 103 year old Sukha Singh Chhabra Ji who has successfully defeated #Covid19. Your indomitable spirit & resilience leading to your recovery is truly inspirational. I wish you best of health always.