ਡਾਕਟਰੀ ਸਾਜ਼ੋ-ਸਮਾਨ – ਦਵਾਈਆਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਨਿਗਰਾਨੀ ਸ਼ੁਰੂ – ਕੇਂਦਰ ਸਰਕਾਰ ਆਈ ਹਰਕਤ ਵਿੱਚ
ਨਿਊਜ਼ ਪੰਜਾਬ
ਨਵੀ ਦਿੱਲੀ , 2 ਜੁਲਾਈ – ਦੇਸ਼ ਵਿੱਚ ਦਵਾਈਆਂ – ਅਹਿਮ ਡਾਕਟਰੀ ਸਾਜ਼ੋ-ਸਾਮਾਨ ਦੀਆਂ ਕੀਮਤਾਂ ਕਾਬੂ ਕਰਨ ਲਈ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ, ਡਿਪਾਰਟਮੈਂਟ ਆਫ ਫਾਰਮਾਸਿਊਟੀਕਲਜ਼, ਰਸਾਇਣ ਅਤੇ ਖਾਦ ਮੰਤਰਾਲਾ,( ਭਾਰਤ ਸਰਕਾਰ ) ਨੇ ਮੈਡੀਕਲ ਡਿਵਾਈਸ ਉਦਯੋਗ ਸੰਗਠਨਾਂ ਅਤੇ ਸਿਵਲ ਸੋਸਾਇਟੀ ਗਰੁੱਪ ਨਾਲ ਕੀਤੀ ਇੱਕ ਮੀਟਿੰਗ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਹਿਮ ਡਾਕਟਰੀ ਸਾਜ਼ੋ-ਸਾਮਾਨ ਦੇ ਸਾਰੇ ਨਿਰਮਾਤਾ/ਆਯਾਤਕ ਦੇਸ਼ ਵਿੱਚ ਇਸ ਦੀ ਉਚਿਤ ਉਪਲਬਧਤਾ ਨੂੰ ਯਕੀਨੀ ਬਣਾਉਣਗੇ ਅਤੇ ਕੀਮਤਾਂ ਨੂੰ ਕਾਬੂ ਕਰਦੇ ਹੋਏ ਘਟੋ – ਘੱਟ ਕੀਮਤਾਂ ਤੇ ਵੇਚਣਗੇ ।
ਇਹ ਦੁਹਰਾਇਆ ਗਿਆ ਹੈ ਕਿ ਸਾਰੇ ਮੈਡੀਕਲ ਡਿਵਾਈਸਾਂ ਨੂੰ DPCO, 2013 ਦੇ ਤਹਿਤ ਕੀਮਤ ਅਧਿਨਿਯਮ ਦੇ ਅਧੀਨ ਪੈਰਾ 20 ਦੇ ਤਹਿਤ ਮੈਡੀਕਲ ਡਿਵਾਈਸਾਂ ਦੀਆਂ ਕੀਮਤਾਂ ਵਿੱਚ ਵਾਧੇ ਦੀ ਨਿਗਰਾਨੀ ਕੀਤੀ ਜਾਵੇਗੀ। ਚੇਅਰਮੈਨ, ਐਨ.ਪੀ.ਪੀ.ਏ. ਨੇ ਦਵਾਈ ਉਦਯੋਗ ਨੂੰ ਇਹ ਵੀ ਕਿਹਾ ਕਿ ” ਇਹ ਆਮ ਵਾਂਗ ਕਾਰੋਬਾਰ ਨਹੀਂ ਹੈ ਅਤੇ ਜਨਤਕ ਸਿਹਤ ਸੰਕਟ ਮਈ ਸਮੇ ਵਿੱਚ ਲਾਭ ਲੈਣ ਦਾ ਸਮਾਂ ਨਹੀਂ ਹੈ। ਮੈਡੀਕਲ ਡਿਵਾਈਸ ਉਦਯੋਗ ਸੰਗਠਨਾਂ ਨੂੰ ਮੌਜੂਦਾ ਸਥਿਤੀ ਵਿੱਚ ਵੱਡੇ ਜਨਤਕ ਹਿੱਤ ਵਿੱਚ ਅਹਿਮ ਡਾਕਟਰੀ ਉਪਕਰਣਾਂ ਦੀ ਪ੍ਰਚੂਨ ਕੀਮਤ ਘਟਾਉਣ ਲਈ ਬੇਨਤੀ ਕੀਤੀ ਗਈ ਹੈ ਜਿਵੇਂ ਕਿ N-95 ਮਾਸਕ ਦੇ ਨਿਰਮਾਤਾਵਾਂ/ਆਯਾਤਕਾਂ ਦੁਆਰਾ ਕੀਤਾ ਗਿਆ ਹੈ।